ਆਸਟਰੇਲੀਆ: ਗੜੇਮਾਰੀ ਕਾਰਨ 9 ਵਿਅਕਤੀ ਜ਼ਖ਼ਮੀ

ਆਸਟਰੇਲੀਆ ਦੇ ਕਈ ਖੇਤਰਾਂ ਵਿੱਚ ਬੇਮੌਸਮੇ ਮੀਂਹ ਤੇ ਗੜੇਮਾਰੀ ਨਾਲ ਜਨਜੀਵਨ ਪ੍ਰਭਾਵਿਤ ਹੋਇਆ ਹੈ। ਨਵੰਬਰ ਮਹੀਨੇ ਆਮ ਤੌਰ ’ਤੇ ਗਰਮੀ ਤੇ ਸੂਰਜ ਦੀ ਤਪਸ਼ ਰਹਿੰਦੀ ਹੈ ਪਰ ਇਸ ਵਾਰ ਠੰਢਕ ਨੇ ਨਹੀਂ ਪਿਰਤ ਪਾਈ ਹੈ। ਸਿਡਨੀ ਸਮੇਤ ਹੋਰਨਾਂ ਖੇਤਰਾਂ ’ਚ ਮੌਸਮ ਦੇ ਇਸ ਵਿਗੜੇ ਮਿਜ਼ਾਜ ਨੇ ਲੋਕਾਂ ਨੂੰ ਵੀ ਬਿਮਾਰ ਕੀਤਾ ਹੈ। ਸਿਡਨੀ ’ਚ ਦਿਨ ਵੇਲੇ ਦਾ ਤਾਪਮਾਨ 20 ਡਿਗਰੀ ਦਰਜ ਕੀਤਾ ਗਿਆ ਜੋ ਕਿ ਦੋ ਦਿਨ ਪਹਿਲਾਂ 10 ਡਿਗਰੀ ਤੋਂ ਵੀ ਹੇਠਾਂ ਸੀ।ਦੱਖਣ-ਪੂਰਬੀ ਕੁਈਨਜ਼ਲੈਂਡ ਦੇ ਕੁਝ ਹਿੱਸਿਆਂ ਵਿੱਚ ਖਤਰਨਾਕ ਤੂਫਾਨ ਆਇਆ ਸੀ। ਖੇਤਰ ਦੇ ਐਸਕ ਸਟੇਟ ਸਕੂਲ ਦੀ 150ਵੀਂ ਵਰ੍ਹੇਗੰਢ ਸਮਾਰੋਹ ਵਿੱਚ ਸ਼ਾਮਲ ਕਈ ਲੋਕ ਗੜੇਮਾਰੀ ਕਾਰਨ ਜ਼ਖ਼ਮੀ ਹੋ ਗਏ।

Total Views: 148 ,
Real Estate