ਗ੍ਰਿਫ਼ਤਾਰ ਡੀਆਈਜੀ ਹੋਰ ਮੁਸ਼ਕਿਲ ‘ਚ , ਪੰਜਾਬ ਸਰਕਾਰ ਨੇ ਕੀਤਾ ਸਸਪੈਂਡ ਈਡੀ ਵੀ ਕਰ ਸਕਦੀ ਹੈ ਜਾਂਚ

ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਬੰਦ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਖਿਲਾਫ਼ ਪੰਜਾਬ ਸਰਕਾਰ ਨੇ ਐਕਸ਼ਨ ਲੈਂਦੇ ਹੋਏ ਉਸਨੂੰ ਮੁਅੱਤਲ ਕਰ ਦਿੱਤਾ ਹੈ। ਇਹ ਮੁਅੱਤਲੀ ਦੇ ਹੁਕਮ 16 ਅਕਤੂਬਰ ਤੋਂ ਲਾਗੂ ਹੋਣਗੇ ।
ਦੂਜੇ ਪਾਸੇ ਕੁਝ ਜੋ ਕੁਝ ਹੁਣ ਤੱਕ ਸੀਬੀਆਈ ਦੇ ਹੱਥ ਲੱਗਿਆ , ਜਿਸ ਵਿੱਚ ਆਮਦਨ ਤੋਂ ਜਿ਼ਆਦਾ ਸੰਪਤੀ ਬਣਾਉਣ ਦਾ ਮਾਮਲਾ ਵੀ ਬਣ ਸਕਦਾ ਹੈ ਜਿਸ ਲਈ ਈਡੀ ਵਿੱਚ ਮਾਮਲੇ ਸ਼ਾਮਿਲ ਹੋ ਸਕਦੀ ਹੈ।
ਮੰਡੀ ਗੋਬਿੰਦਗੜ੍ਹ ਦੇ ਇੱਕ ਸਕਰੈਪ ਵਪਾਰੀ ਤੋ ਰਿਸ਼ਵਤ ਲੈਣ ਦੇ ਮਾਮਲੇ ‘ਚ ਡੀਆਈਜੀ ਭੁੱਲਰ ਨੂੰ 16 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ । ਰੇਡ ਕੀਤੇ ਜਾਣ ਤੇ ਜਿੱਥੇ 7,5 ਕਰੋੜ ਦੀ ਨਕਦੀ , ਢਾਈ ਕਿੱਲੋ ਸੋਨਾ ਅਤੇ 24 ਮਹਿੰਗੀਆਂ ਵਿਦੇਸੀ ਘੜੀਆਂ ਮਿਲੀਆਂ ਹਨ , ਉੱਥੇ 50 ਜਾਇਦਾਦਾਂ ਦੇ ਦਸਤਾਵੇਜ ਮਿਲੇ ਹਨ। ਇਹਨਾ ਵਿੱਚੋਂ ਕਈ ਬੇਨਾਮੀਆਂ ਹਨ।
ਡੀਆਈਜੀ ਭੁੱਲਰ ਨੇ ਆਪਣੀ ਇਨਕਮ ਟੈਕਸ ਰਿਟਰਨ ਵਿੱਚ 18 ਕਰੋੜ ਦੀ ਜਾਇਦਾਦ ਹੋਣ ਦਾ ਦਾਅਵਾ ਕੀਤਾ ਸੀ । ਹੁਣ ਸੀਬੀਆਈ ਇਹਨਾ ਦਾਅਵਿਆਂ ਅਤੇ ਦਸਤਾਵੇਜਾਂ ਦਾ ਮਿਲਾਣ ਕਰ ਰਹੀ ਹੈ। ਜੇ ਜਾਂਚ ਦੌਰਾਨ ਕੁਝ ਫਰਕ ਨਿਕਲਿਆ ਤਾਂ ਈਡੀ ਅਗਲੀ ਕਾਰਵਾਈ ਕਰੇਗੀ।
ਉਸਦੇ ਫਾਰਮ ਹਾਊਸ ਅਤੇ ਘਰੋਂ ਵੱਡੀ ਮਾਤਰਾ ‘ਚ ਵਿਦੇਸ਼ੀ ਸ਼ਰਾਬ ਮਿਲਣ ਦੇ ਮਾਮਲੇ ‘ਚ ਪਹਿਲਾਂ ਆਬਕਾਰੀ ਵਿਭਾਗ ਵੀ ਅਲੱਗ ਮਾਮਲਾ ਦਰਜ ਕਰ ਚੁੱਕਾ ਹੈ ।
ਇਨਕਮ ਟੈਕਸ ਰਿਟਰਨ ਮੁਤਾਬਿਕ ਡੀਆਈਜੀ ਭੁੱਲਰ ਨੇ ਦੱਸਿਆ ਕਿ ਉਸਨੂੰ 2,16,600 ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ ਜਿਹੜੀ 58 ਪ੍ਰਤੀਸ਼ਤ ਮਹਿੰਗਾਈ ਭੱਤੇ ਨਾਲ 3।20 ਲੱਖ ਰੁਪਏ ਪ੍ਰਤੀ ਮਹੀਨਾ ਬਣਦੀ ਹੈ। ਤਨਖਾਹ ਉੱਤੇ 30 % ਟੈਕਸ ਆ ਜਾਂਦਾ ਹੈ। ਜਿਸ ਮਗਰੋਂ ਉਸ ਕੋਲ ਸਲਾਨਾ 27 ਲੱਖ ਰੁਪਏ ਜਾਂਦਾ ਹੈ। ਉਸ ਕੋਲ ਵੱਖ -ਵੱਖ ਸਰੋਤਾਂ ਤੋਂ ਸਾਲਾਨਾ 11.44 ਲੱਖ ਰੁਪਏ ਮਿਲਦੇ ਹਨ ਅਤੇ ਸਾਲ ‘ਚ ਕੁੱਲ ਆਮਦਨ 38.44 ਲੱਖ ਰੁਪਏ ਹੁੰਦੀ ਹੈ।

 

Total Views: 112 ,
Real Estate