ਲੋਕ ਸਭਾ ਚੋਣਾਂ ਦਾ ਸੱਤਵਾਂ ਗੇੜ ਖਤਮ ਹੁੰਦਿਆਂ ਐਗਜ਼ਿਟ ਪੋਲਾਂ ਵਾਲੇ ਨਰਿੰਦਰ ਮੋਦੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾ ਰਹੇ ਹਨ । ਲੋਕ ਸਭਾ ਚੋਣਾਂ ਦੇ 7ਵੇਂ ਤੇ ਆਖ਼ਰੀ ਗੇੜ ਲਈ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਤੋਂ ਇਲਾਵਾ ਸੱਤ ਹੋਰ ਰਾਜਾਂ ਦੀਆਂ 59 ਸੀਟਾਂ ਉੱਤੇ ਵੋਟਾਂ ਪਾਉਣ ਦੀ ਜਮਹੂਰੀ ਪ੍ਰਕਿਰਿਆ ਐਤਵਾਰ 19 ਮਈ ਦੀ ਸਵੇਰ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮੀਂ 6 ਵਜੇ ਖ਼ਤਮ ਹੋ ਚੁੱਕੀ ਹੈ। ਇਸ 7ਵੇਂ ਗੇੜ ਵਿੱਚ ਸੱਤ ਕੇਂਦਰੀ ਮੰਤਰੀਆਂ ਦਾ ਇਮਤਿਹਾਨ ਸੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੀਟ ਵਾਰਾਨਸੀ ਉੱਤੇ ਅੱਜ ਐਤਵਾਰ ਨੂੰ ਹੀ ਪੋਲਿੰਗ ਹੋਈ।
ਚੋਣ ਕਮਿਸ਼ਨ ਨੇ ਐਗਜ਼ਿਟ ਪੋਲਾਂ ਤੇ ਸ਼ਾਮੀਂ 6:30 ਵਜੇ ਤੋਂ ਪਹਿਲਾਂ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤੇ ਜਾਣ ਉੱਤੇ ਪਾਬੰਦੀ ਲਾਈ ਹੋਈ ਸੀ।
CHANNEL/AGENCY BJP+ CONG+ OTHERS
Republic TV-C Voter 287 128 127
Republic – Jan Ki Baat 305 124 113
Times Now-VMR 306 132 104
News Nation 282-290 118-126 130-138


















