ਸੜਕ ਹਾਦਸੇ ‘ਚ 42 ਲੋਕਾਂ ਦੀ ਮੌਤ

ਦੱਖਣੀ ਅਫ਼ਰੀਕਾ ’ਚ ਇਕ ਪਹਾੜੀ ਖੇਤਰ ’ਚ ਬੱਸ ਹਾਦਸੇ ’ਚ ਘੱਟੋ-ਘੱਟ 42 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਇਹ ਹਾਦਸਾ ਐਤਵਾਰ ਨੂੰ ਰਾਜਧਾਨੀ ਪ੍ਰਿਟੋਰੀਆ ਤੋਂ ਲਗਭਗ 400 ਕਿਲੋਮੀਟਰ ਉਤਰ ’ਚ ਲੂਈਸ ਟ੍ਰਿਚਰਡ ਸ਼ਹਿਰ ਦੇ ਨੇੜੇ ਐਚ-1 ਹਾਈਵੇਅ ’ਤੇ ਵਾਪਰਿਆ। ਰੋਡ ਟਰੈਫ਼ਿਕ ਮੈਨੇਜਮੈਂਟ ਕਾਰਪੋਰੇਸ਼ਨ ਦੇ ਬੁਲਾਰੇ ਸਾਈਮਨ ਜਵਾਨੇ ਨੇ ਦੱਖਣੀ ਅਫ਼ਰੀਕਾ ਦੇ ਸਮਾਚਾਰ ਆਊਟਲੈਟ ਨੂੰ ਦਸਿਆ ਕਿ ਅਧਿਕਾਰੀਆਂ ਨੇ 42 ਮੌਤਾਂ ਦੀ ਪੁਸ਼ਟੀ ਕੀਤੀ ਹੈ ਪਰ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਗਿਣਤੀ ਦੀ ਅਜੇ ਵੀ ਪੁਸ਼ਟੀ ਕੀਤੀ ਜਾ ਰਹੀ ਹੈ।

Total Views: 135 ,
Real Estate