ਤਾਲਿਬਾਨ ਨੇ ਕਈ ਪਾਕਿਸਤਾਨੀ ਚੌਕੀਆਂ ‘ਤੇ ਕੀਤਾ ਕਬਜ਼ਾ, 12 ਫ਼ੌਜੀ ਮਾਰੇ

ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿਚਕਾਰ ਸਰਹੱਦ ‘ਤੇ ਤਣਾਅ ਇੱਕ ਵਾਰ ਫਿਰ ਖ਼ਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ। ਅਫ਼ਗਾਨ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਤਾਲਿਬਾਨ ਦੀ ਅਗਵਾਈ ਵਾਲੀ ਅਫ਼ਗਾਨ ਫ਼ੌਜਾਂ ਨੇ ਡੁਰੰਡ ਲਾਈਨ ਦੇ ਨੇੜੇ ਸਥਿਤ ਕਈ ਪਾਕਿਸਤਾਨੀ ਚੌਕੀਆਂ ‘ਤੇ ਕਬਜ਼ਾ ਕਰ ਲਿਆ ਹੈ। ਅਫ਼ਗਾਨ ਟੀਵੀ ਚੈਨਲ ਟੋਲੋਨਿਊਜ਼ ਦੇ ਅਨੁਸਾਰ, ਇਨ੍ਹਾਂ ਭਿਆਨਕ ਝੜਪਾਂ ਵਿੱਚ ਘੱਟੋ-ਘੱਟ 12 ਪਾਕਿਸਤਾਨੀ ਫ਼ੌਜੀ ਮਾਰੇ ਗਏ ਹਨ ਅਤੇ ਦੋ ਜ਼ਖਮੀ ਹੋ ਗਏ ਹਨ।

Total Views: 171 ,
Real Estate