ਕੈਨੇਡਾ : ਡਿਪੋਰਟ ਹੋਣਗੇ 8 ਪੰਜਾਬੀ

ਪੀਲ ਰੀਜਨਲ ਪੁਲਿਸ ਵੱਲੋਂ ਕਾਬੂ ਅੱਠ ਨੌਜਵਾਨਾਂ ਦੇ ਪੋਤੜੇ ਫਰੋਲਣ ਕੈਨੇਡਾ ਬਾਰਡਰ ਸਰਵਿਸਿਜ਼ ਵਾਲੇ ਪੁੱਜ ਗਏ। ਸੀ.ਬੀ.ਐਸ.ਏ. ਕੋਲ ਅਪਰਾਧਕ ਰਿਕਾਰਡ ਵਾਲੇ 1,635 ਵਿਦੇਸ਼ੀ ਨਾਗਰਿਕਾਂ ਦੀ ਸੂਚੀ ਮੌਜੂਦ ਹੈ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾਣਾ ਹੈ ਅਤੇ ਇਨ੍ਹਾਂ ਵਿਚੋਂ ਕਈ ਦੇਸ਼ ਨਿਕਾਲੇ ਤੋਂ ਬਚਣ ਲਈ ਰੂਪੋਸ਼ ਹੋ ਗਏ। ਬਾਰਡਰ ਅਫ਼ਸਰ ਇਹ ਮੌਕਾ ਖੁੰਝਾਉਣਾ ਨਹੀਂ ਚਾਹੁੰਦੇ ਅਤੇ ਜ਼ਮਾਨਤ ਮਿਲਣ ਤੋਂ ਪਹਿਲਾਂ ਹੀ ਇਨ੍ਹਾਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਆਰੰਭੀ ਜਾ ਸਕਦੀ ਹੈ। ਇਥੇ ਦਸਣਾ ਬਣਦਾ ਹੈ ਕਿ 4 ਲੱਖ ਡਾਲਰ ਤੋਂ ਵੱਧ ਮੁੱਲ ਦੀ ਚੋਰੀਸ਼ੁਦਾ ਡਾਕ ਸਣੇ ਕਾਬੂ ਕੀਤੇ ਪੰਜਾਬੀਆਂ ਦੀ ਸ਼ਨਾਖ਼ਤ ਸੁਮਨਪ੍ਰੀਤ ਸਿੰਘ, ਗੁਰਦੀਪ ਚੱਠਾ, ਜਸ਼ਨਦੀਪ ਜਟਾਣਾ, ਹਰਮਨ ਸਿੰਘ, ਜਸ਼ਨਪ੍ਰੀਤ ਸਿੰਘ, ਮਨਰੂਪ ਸਿੰਘ, ਰਾਜਬੀਰ ਸਿੰਘ ਅਤੇ ਉਪਿੰਦਰਜੀਤ ਸਿੰਘ ਵਜੋਂ ਕੀਤੀ ਗਈ ਹੈ।

Total Views: 132 ,
Real Estate