ਸਹਿਣਾ : ਸੁਖਵਿੰਦਰ ਸਿੰਘ ਕਲਕੱਤਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

ਬਰਨਾਲਾ ਦੇ ਪਿੰਡ ਸਹਿਣਾ ਦੇ ਸਾਬਕਾ ਸਰਪੰਚ ਬੀਬੀ ਗੁਰਮੀਤ ਕੌਰ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦਾ ਦਿਨ-ਦਿਹਾੜੇ ਸਹਿਣਾ ਦੇ ਬੱਸ ਸਟੈਂਡ ‘ਤੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਸ਼ਨੀਵਾਰ ਦੁਪਹਿਰ 4 ਵਜੇ ਵਾਪਰੀ। ਸੁਖਵਿੰਦਰ ਸਿੰਘ ਕਲਕੱਤਾ ਪੰਜਾਬ ਦੇ ਸਾਰੇ ਮੁੱਦਿਆਂ ‘ਤੇ ਬੜੀ ਬੇਬਾਕੀ ਦੇ ਨਾਲ ਬੋਲਦਾ ਸੀ।  ਇੱਕ ਵਿਅਕਤੀ ਕਾਰ ਵਿੱਚ ਆਇਆ ਅਤੇ ਸੁਖਵਿੰਦਰ ਸਿੰਘ ਨੂੰ ਨੇੜਿਓਂ ਗੋਲੀ ਮਾਰ ਦਿੱਤੀ। ਗੋਲੀ ਉਸਦੀ ਗਰਦਨ ਵਿੱਚ ਲੱਗੀ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਮਲਾਵਰ ਅਪਰਾਧ ਕਰਨ ਤੋਂ ਬਾਅਦ ਭੱਜ ਗਿਆ।

Total Views: 132 ,
Real Estate