ਬਾਲੀਵੁੱਡ ਸੁਪਰਸਟਾਰ ਸ਼ਾਹਰੁਖ਼ ਖ਼ਾਨ ਪਹਿਲੀ ਵਾਰ ਅਰਬਪਤੀਆਂ ਦੇ ਕਲੱਬ ਵਿੱਚ ਸ਼ਾਮਲ ਹੋਏ ਹਨ, ਅਤੇ ਦੁਨੀਆ ਦੇ ਸਭ ਤੋਂ ਅਮੀਰ ਅਦਾਕਾਰਾਂ ਵਿੱਚ ਗਿਣੇ ਜਾ ਰਹੇ ਹਨ।’ਅਰਬਪਤੀ ਕਲੱਬ’ ਦਾ ਮਤਲਬ ਹੈ ਕਿ ਸ਼ਾਹਰੁਖ ਖ਼ਾਨ ਦੀ ਜਾਇਦਾਦ ਇੱਕ ਅਰਬ ਡਾਲਰ ਦੇ ਪਾਰ ਹੋ ਗਈ ਹੈ।59 ਸਾਲਾ ਸ਼ਾਹਰੁਖ਼ ਦੀ ਕੁੱਲ ਜਾਇਦਾਦ ਲਗਭਗ 1.4 ਅਰਬ ਡਾਲਰ (ਕਰੀਬ12,490 ਕਰੋੜ ਰੁਪਏ) ਹੋਣ ਦਾ ਅਨੁਮਾਨ ਹੈ। ਇਹ ਅਨੁਮਾਨ ਹੁਰੂਨ ਇੰਡੀਆ ਰਿਚ ਲਿਸਟ 2025 ‘ਤੇ ਆਧਾਰਤ ਹੈ, ਜੋ ਹਰ ਸਾਲ ਭਾਰਤ ਦੇ ਸਭ ਤੋਂ ਅਮੀਰ ਵਿਅਕਤੀਆਂ ਨੂੰ ਦਰਜਾ ਦਿੰਦੀ ਹੈ।ਇਸ ਨਾਲ ਉਹ ਅਰਨੋਲਡ ਸ਼ਵਾਰਜ਼ਨੇਗਰ, ਪੌਪ ਸਟਾਰ ਰਿਹਾਨਾ, ਗੋਲਫਰ ਟਾਈਗਰ ਵੁੱਡਸ ਅਤੇ ਗਾਇਕਾ ਟੇਲਰ ਸਵਿਫਟ ਵਰਗੀਆਂ ਵਿਸ਼ਵਵਿਆਪੀ ਮਸ਼ਹੂਰ ਹਸਤੀਆਂ ਦੀ ਸੂਚੀ ਵਿੱਚ ਆ ਗਏ ਹਨ। ਫੋਰਬਸ ਮੈਗਜ਼ੀਨ ਨੇ ਟੇਲਰ ਸਵਿਫਟ ਦੀ ਕੁੱਲ ਜਾਇਦਾਦ 1.6 ਅਰਬ ਡਾਲਰ (14,000 ਕਰੋੜ ਰੁਪਏ ਤੋਂ ਵੱਧ) ਹੋਣ ਦਾ ਅਨੁਮਾਨ ਲਗਾਇਆ ਹੈ।
Total Views: 100 ,
Real Estate



















