Women ODI World Cup ਅੱਜ ਤੋਂ; ਭਾਰਤ-ਸ਼੍ਰੀਲੰਕਾ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

ਆਈਸੀਸੀ ਮਹਿਲਾ ਵਨਡੇ ਵਿਸ਼ਵ ਕੱਪ 2025 (ICC Women’s ODI World Cup 2025), ਅੱਜ ਤੋਂ ਭਾਰਤ ਅਤੇ ਸ਼੍ਰੀਲੰਕਾ ਦੀ ਸਹਿ-ਮੇਜ਼ਬਾਨੀ ਵਿੱਚ ਸ਼ੁਰੂ ਹੋ ਰਿਹਾ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਪਿਛਲੇ 47 ਸਾਲਾਂ ਤੋਂ ਚੱਲ ਰਹੇ ਆਈਸੀਸੀ ਖ਼ਿਤਾਬ ਦੇ ਸੋਕੇ ਨੂੰ ਖ਼ਤਮ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ।ਟੂਰਨਾਮੈਂਟ ਦਾ ਪਹਿਲਾ ਮੁਕਾਬਲਾ ਅੱਜ ਦੁਪਹਿਰ 3 ਵਜੇ ਗੁਵਾਹਾਟੀ ਦੇ ਬਰਸਾਪਾਰਾ ਕ੍ਰਿਕਟ ਸਟੇਡੀਅਮ ਵਿੱਚ ਭਾਰਤ ਅਤੇ ਸਹਿ-ਮੇਜ਼ਬਾਨ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ। ਘਰੇਲੂ ਮੈਦਾਨਾਂ ਅਤੇ ਹਾਲਾਤਾਂ ਦਾ ਫਾਇਦਾ ਉਠਾ ਕੇ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਇਸ ਵਾਰ ਇਤਿਹਾਸ ਰਚਣ ਦੀ ਪੂਰੀ ਕੋਸ਼ਿਸ਼ ਕਰੇਗੀ। ਇਹ 12 ਸਾਲ ਬਾਅਦ ਹੈ ਜਦੋਂ ਟੂਰਨਾਮੈਂਟ ਭਾਰਤ ਵਿੱਚ ਹੋ ਰਿਹਾ ਹੈ।

Total Views: 131 ,
Real Estate