ਜਹਾਜ਼ ਦੇ ਟਾਇਰਾਂ ‘ਚ ਲੁਕ ਕੇ ਦਿੱਲੀ ਪਹੁੰਚਿਆ ਅਫਾਨ ਲੜਕਾ

ਅਫ਼ਗਾਨਿਸਤਾਨ ਦਾ ਇਕ 13 ਸਾਲ ਦਾ ਮੁੰਡਾ ਐਤਵਾਰ ਨੂੰ ਕਾਬੁਲ ਤੋਂ ਉਡਾਣ ਭਰਨ ਵਾਲੇ ਇਕ ਜਹਾਜ਼ ਦੇ ਲੈਂਡਿੰਗ ਗੇਅਰ ਕੰਪਾਰਟਮੈਂਟ ’ਚ ਹੀ ਬੈਠ ਕੇ ਹੀ ਭਾਰਤ ਪਹੁੰਚ ਗਿਆ।ਇਹ ਘਟਨਾ ਐਤਵਾਰ ਸਵੇਰੇ 11 ਵਜੇ ਦੇ ਕਰੀਬ ਵਾਪਰੀ ਜਦੋਂ ਕੇ.ਏ.ਐਮ. ਏਅਰਲਾਈਨਜ਼ ਦੀ ਉਡਾਣ ਨੰਬਰ ਆਰ.ਕਿਊ.-4401 2 ਘੰਟੇ ਦੇ ਸਫ਼ਰ ਤੋਂ ਬਾਅਦ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਉਤੇ ਪਹੁੰਚੀ। ਸੂਤਰਾਂ ਨੇ ਦਸਿਆ ਕਿ ਮੁੰਡੇ ਨੂੰ ਐਤਵਾਰ ਨੂੰ ਹੀ ਉਸੇ ਉਡਾਣ ਰਾਹੀਂ ਅਫਗਾਨਿਸਤਾਨ ਵਾਪਸ ਭੇਜਿਆ ਗਿਆ ਸੀ। ਅਧਿਕਾਰੀਆਂ ਨੇ ਦਸਿਆ ਕਿ ਏਅਰਲਾਈਨ ਦੇ ਅਧਿਕਾਰੀਆਂ ਨੇ ਹਵਾਈ ਅੱਡੇ ਦੇ ਸੁਰੱਖਿਆ ਕੰਟਰੋਲ ਰੂਮ ਨੂੰ ਇਕ 13 ਸਾਲ ਦੇ ਮੁੰਡੇ ਬਾਰੇ ਜਾਣਕਾਰੀ ਦਿਤੀ, ਜਿਸ ਨੂੰ ਉਡਾਣ ਦੇ ਹੇਠਾਂ ਉਤਰਨ ਤੋਂ ਬਾਅਦ ਨੇੜੇ ਘੁੰਮਦਾ ਪਾਇਆ ਗਿਆ। ਕੁੰਦੁਜ਼ ਸ਼ਹਿਰ ਦੇ ਰਹਿਣ ਵਾਲੇ ਲੜਕੇ ਨੂੰ ਏਅਰਲਾਈਨ ਕਰਮਚਾਰੀਆਂ ਨੇ ਫੜ ਲਿਆ ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਜਵਾਨਾਂ ਦੇ ਹਵਾਲੇ ਕਰ ਦਿਤਾ, ਜੋ ਉਸ ਨੂੰ ਪੁੱਛ-ਪੜਤਾਲ ਲਈ ਹਵਾਈ ਅੱਡੇ ਦੇ ਟਰਮੀਨਲ 3 ਉਤੇ ਲੈ ਆਏ। ਉਸ ਨੇ ਅਧਿਕਾਰੀਆਂ ਨੂੰ ਦਸਿਆ ਕਿ ਉਹ ਕਾਬੁਲ ਹਵਾਈ ਅੱਡੇ ਉਤੇ ਲੁਕ ਕੇ ਕਿਸੇ ਤਰ੍ਹਾਂ ਉਕਤ ਜਹਾਜ਼ ਦੇ ਪਿਛਲੇ ਕੇਂਦਰੀ ਲੈਂਡਿੰਗ ਗੀਅਰ ਕੰਪਾਰਟਮੈਂਟ ਵਿਚ ਦਾਖਲ ਹੋਣ ਵਿਚ ਕਾਮਯਾਬ ਹੋ ਗਿਆ। ਸੂਤਰਾਂ ਨੇ ਦਸਿਆ ਕਿ ਉਸ ਨੇ ਉਤਸੁਕਤਾ ’ਚ ਅਜਿਹਾ ਕੀਤਾ। ਅਧਿਕਾਰੀਆਂ ਨੇ ਦਸਿਆ ਕਿ ਪੁੱਛ-ਪੜਤਾਲ ਤੋਂ ਬਾਅਦ ਅਫਗਾਨ ਲੜਕੇ ਨੂੰ ਉਸੇ ਉਡਾਣ ਰਾਹੀਂ ਵਾਪਸ ਭੇਜ ਦਿਤਾ ਗਿਆ, ਜੋ ਦੁਪਹਿਰ ਕਰੀਬ 12:30 ਵਜੇ ਰਵਾਨਾ ਹੋਈ ਸੀ।

Total Views: 170 ,
Real Estate