BBC- ਖੇਤਾਂ ਵਿੱਚ ਮਧੂ-ਮੱਖੀਆਂ ਮਰੀਆਂ ਪਈਆਂ ਹਨ। ਮਧੂ ਮੱਖੀ ਪਾਲਕ ਨੌਜਵਾਨ ਜਗਵਿੰਦਰ ਸਿੰਘ ਇਹਨਾਂ ਮਰੀਆਂ ਹੋਈਆਂ ਮੱਖੀਆਂ ਨੂੰ ਹੱਥ ਵਿੱਚ ਚੁੱਕੀ ਖੜੇ ਹਨ।ਉਹਨਾਂ ਭਰੇ ਮਨ ਨਾਲ ਕਿਹਾ, “ਸਵੇਰੇ-ਸ਼ਾਮ ਡਿਪ੍ਰੈਸ਼ਨ ਦੀਆਂ ਗੋਲੀਆਂ ਲੈ ਰਿਹਾ ਹਾਂ, 25-30 ਲੱਖ ਰੁਪਏ ਦਾ ਨੁਕਸਾਨ ਹੋ ਗਿਆ, ਕੋਈ ਮਦਦ ਨਹੀਂ ਕਰ ਰਿਹਾ, ਪਰਿਵਾਰ ਨੂੰ ਖਵਾਉਣਾ ਕਿੱਥੋਂ ਹੈ, ਕੁਝ ਪਤਾ ਨਹੀਂ ਲੱਗ ਰਿਹਾ!”ਨਿਰਾਸ਼ਾ ਦਾ ਇਹ ਆਲਮ ਬਰਨਾਲਾ ਜ਼ਿਲ੍ਹੇ ਦੇ ਪਿੰਡ ਝਲੂਰ ਦੇ ਰਹਿਣ ਵਾਲੇ ਜਗਵਿੰਦਰ ਸਿੰਘ ਦੇ ਘਰ ਹੈ। ਘਰ ਵਿੱਚ ਹਰ ਪਾਸੇ ਮਧੂ-ਮੱਖੀ ਪਾਲਣ ਵਾਲੇ ਲੱਕੜ ਦੇ ਗਿੱਲੇ ਅਤੇ ਉੱਲੀ ਲੱਗੇ ਡੱਬੇ ਪਏ ਹਨ। ਜਗਵਿੰਦਰ ਦੇ ਪਰਿਵਾਰ ਵਾਲੇ ਵੀ ਮਧੂ-ਮੱਖੀਆਂ ਦੇ ਮਰ ਜਾਣ ਉੱਤੇ ਬੇਹੱਦ ਦੁਖੀ ਹਨ।ਜਗਵਿੰਦਰ ਸਿੰਘ ਇੱਕ ਛੋਟੇ ਕਿਸਾਨ ਹਨ, ਉਨ੍ਹਾਂ ਕੋਲ 3 ਕਿੱਲੇ ਜ਼ਮੀਨ ਹੈ। ਖੇਤੀ ਵਿੱਚੋਂ ਚੰਗਾ ਮੁਨਾਫ਼ਾ ਕਮਾਉਣ ਲਈ ਉਹ ਪਿਛਲੇ 10 ਸਾਲਾਂ ਤੋਂ ਸਹਾਇਕ ਧੰਦੇ ਮਧੂ ਮੱਖੀ ਪਾਲਣ ਦਾ ਕੰਮ ਵੀ ਕਰ ਰਹੇ ਹਨ।ਪਰ ਇਸ ਸਾਲ ਅਗਸਤ-ਸਤੰਬਰ ਮਹੀਨੇ ਪਏ ਭਾਰੀ ਮੀਂਹ ਅਤੇ ਸੜਕਾਂ-ਖੇਤਾਂ ਵਿੱਚ ਪਾਣੀ ਆਉਣ ਕਾਰਨ ਉਨ੍ਹਾਂ ਦੇ 400 ਮਧੂ-ਮੱਖੀ ਦੇ ਡੱਬੇ ਪਾਣੀ ਵਿੱਚ ਡੁੱਬ ਗਏ।ਜਿਸ ਕਰਕੇ ਡੱਬਿਆਂ ਵਿੱਚ ਮੌਜੂਦ ਮਧੂ-ਮੱਖੀਆਂ ਅਤੇ ਰਾਣੀ ਮਧੂ ਮੱਖੀ ਮਰ ਗਈ ਜਾਂ ਉੱਡ ਗਈ ਅਤੇ ਨਾਲ ਹੀ ਡੱਬਿਆਂ ਵਿੱਚ ਇਕੱਠਾ ਹੋਇਆ ਸ਼ਹਿਦ ਵਿੱਚ ਖ਼ਰਾਬ ਹੋ ਗਿਆ।ਜਗਵਿੰਦਰ ਸਿੰਘ ਦੱਸਦੇ ਹਨ ਕੁਦਰਤੀ ਆਫ਼ਤ ਦੀ ਇਹ ਮਾਰ ਉਨ੍ਹਾਂ ਨੂੰ ਇਕੱਲੀ ਪੰਜਾਬ ਵਿੱਚ ਹੀ ਨਹੀਂ ਪਈ, ਉਨ੍ਹਾਂ ਦੇ ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਪਏ ਮਧੂ ਮੱਖੀਆਂ ਦੇ 700 ਡੱਬੇ ਵੀ ਹੜ੍ਹਾਂ ਦੇ ਪਾਣੀ ਵਿੱਚ ਰੁੜ ਗਏ ਹਨ।ਇਸ ਤੋਂ ਬਾਅਦ ਉਨ੍ਹਾਂ ਨੂੰ ਲਗਭਗ 25-30 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਦੇ ਵਿੱਚ ਮਧੂ-ਮੱਖੀ ਪਾਲਣ ਦੇ ਧੰਦੇ ਲਈ ਲਿਆ 15 ਲੱਖ ਦਾ ਲੋਨ ਵੀ ਸ਼ਾਮਲ ਹੈ।
ਪੰਜਾਬ ‘ਚ ਹੜ੍ਹਾਂ ਨਾਲ ਮਧੂਮੱਖੀ ਪਾਲਕਾਂ ਦਾ ਵੱਡਾ ਨੁਕਸਾਨ, ਸਰਕਾਰੀ ਸੂਚੀ ‘ਚ ਨਹੀਂ ਜ਼ਿਕਰ
Total Views: 149 ,
Real Estate



















