ਟਰੰਪ ਨੂੰ ਤਾਲਿਬਾਨ ਦਾ ਠੋਕਵਾਂ ਜਵਾਬ

ਤਾਲਿਬਾਨ ਸਰਕਾਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਨੂੰ ਸਪੱਸ਼ਟ ਤੌਰ ‘ਤੇ ਰੱਦ ਕਰ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਅਮਰੀਕਾ ਬਗਰਾਮ ਏਅਰ ਫੋਰਸ ਬੇਸ ‘ਤੇ ਮੁੜ ਕੰਟਰੋਲ ਹਾਸਿਲ ਕਰ ਲਵੇਗਾ। ਟਰੰਪ ਨੇ ਇਹ ਵੀ ਕਿਹਾ ਕਿ ਜੇਕਰ ਅਫਗਾਨਿਸਤਾਨ ਅਜਿਹਾ ਨਹੀਂ ਕਰਦਾ ਹੈ, ਤਾਂ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਅਸੀਂ ਉੱਥੇ ਕੀ ਕਰਨ ਜਾ ਰਹੇ ਹਾਂ। ਤਾਲਿਬਾਨ ਨੇ ਟਰੰਪ ਦੀ ਧਮਕੀ ਦਾ ਸਖ਼ਤ ਜਵਾਬ ਦਿੱਤਾ ਹੈ।ਤਾਲਿਬਾਨ ਨੇ ਸਪੱਸ਼ਟ ਕੀਤਾ ਕਿ ਬਗਰਾਮ ਏਅਰ ਬੇਸ ਅਫਗਾਨਿਸਤਾਨ ਦੀ ਪ੍ਰਭੂਸੱਤਾ ਦਾ ਹਿੱਸਾ ਹੈ ਅਤੇ ਇਸਨੂੰ ਕਿਸੇ ਵੀ ਵਿਦੇਸ਼ੀ ਸ਼ਕਤੀ ਨੂੰ ਸੌਂਪਣਾ ਸਵਾਲ ਤੋਂ ਬਾਹਰ ਹੈ। ਬਗਰਾਮ ਏਅਰ ਬੇਸ ਕਦੇ ਅਫਗਾਨਿਸਤਾਨ ਵਿੱਚ ਅਮਰੀਕੀ ਫੌਜੀ ਮੌਜੂਦਗੀ ਦਾ ਸਭ ਤੋਂ ਪ੍ਰਮੁੱਖ ਪ੍ਰਤੀਕ ਸੀ। 2021 ਵਿੱਚ ਅਮਰੀਕਾ ਦੀ ਅਚਾਨਕ ਅਤੇ ਅਸੰਗਠਿਤ ਵਾਪਸੀ ਤੋਂ ਬਾਅਦ, ਬੇਸ ਨੂੰ ਤਾਲਿਬਾਨ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ।

Total Views: 112 ,
Real Estate