ਭਾਰਤ ‘ਚ ਇਮੀਗ੍ਰੇਸ਼ਨ ਕਲੀਅਰੈਂਸ ਹੋਵੇਗੀ ਸੌਖੀ

ਭਾਰਤ ਨੇ Fast Track Immigration – Trusted Traveller Program’ (FTI-TTP) ਦਾ ਵਿਸਤਾਰ ਕੀਤਾ । ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਲਖਨਊ, ਅੰਮ੍ਰਿਤਸਰ, ਕੋਝੀਕੋਡ, ਤਿਰੂਵਨੰਤਪੁਰਮ ਅਤੇ ਤਿਰੂਚਿਰਾਪੱਲੀ ਹਵਾਈ ਅੱਡਿਆਂ ‘ਤੇ ਇਸ ਸਹੂਲਤ ਦਾ ਸ਼ੁਭਾਰੰਭ ਕੀਤਾ।Trusted Traveller Program ਇੱਕ ਅਜਿਹੀ ਸਹੂਲਤ ਹੈ ਜੋ ਪਹਿਲਾਂ ਤੋਂ-ਪ੍ਰਮਾਣਿਤ (Pre-verified) ਯਾਤਰੀਆਂ ਨੂੰ ਹਵਾਈ ਅੱਡਿਆਂ ‘ਤੇ ਲੰਬੀਆਂ ਕਤਾਰਾਂ ਵਿੱਚ ਲੱਗੇ ਬਿਨਾਂ, ਆਟੋਮੈਟਿਕ ਈ-ਗੇਟਸ (e-Gates) ਰਾਹੀਂ ਤੇਜ਼ੀ ਨਾਲ ਇਮੀਗ੍ਰੇਸ਼ਨ ਕਲੀਅਰੈਂਸ (Immigration Clearance) ਪ੍ਰਾਪਤ ਕਰਨ ਦੀ ਇਜਾਜ਼ਤ ਦਿੰਦੀ ਹੈ ।ਫਿਲਹਾਲ ਇਹ ਸਹੂਲਤ ਭਾਰਤੀ ਨਾਗਰਿਕਾਂ ਅਤੇ ਓਵਰਸੀਜ਼ ਸਿਟੀਜ਼ਨਸ਼ਿਪ ਆਫ਼ ਇੰਡੀਆ (OCI) ਕਾਰਡਧਾਰਕਾਂ ਲਈ ਮੁਫ਼ਤ ਸ਼ੁਰੂ ਕੀਤੀ ਗਈ ਹੈ । ਰਜਿਸਟਰਡ ਯਾਤਰੀਆਂ ਨੂੰ ਸਿਰਫ਼ ਆਪਣਾ ਬੋਰਡਿੰਗ ਪਾਸ ਅਤੇ ਪਾਸਪੋਰਟ ਸਕੈਨ ਕਰਨਾ ਹੁੰਦਾ ਹੈ, ਅਤੇ ਬਾਇਓਮੈਟ੍ਰਿਕ ਪ੍ਰਮਾਣਿਕਤਾ (Biometric Authentication) ਤੋਂ ਬਾਅਦ ਈ-ਗੇਟ ਆਪਣੇ ਆਪ ਖੁੱਲ੍ਹ ਜਾਂਦਾ ਹੈ, ਜਿਸ ਨਾਲ ਇਮੀਗ੍ਰੇਸ਼ਨ ਪ੍ਰਕਿਰਿਆ ਸਕਿੰਟਾਂ ਵਿੱਚ ਪੂਰੀ ਹੋ ਜਾਂਦੀ ਹੈ ।
Total Views: 108 ,
Real Estate