ਪੰਜਾਬ ਵਿੱਚ ਆਏ ਹੜ੍ਹਾਂ ਵਿਚਾਲੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਕਿ ਇਸ ਸਾਲ ਡੈਮਾਂ ਵਿੱਚ 1988 ਦੇ ਭਿਆਨਕ ਹੜ੍ਹਾਂ ਤੋਂ ਵੀ ਵੱਧ ਪਾਣੀ ਆਇਆ ਅਤੇ ਬਿਆਸ ਦਰਿਆ ਵਿੱਚ ਪਾਣੀ ਦੀ ਆਮਦ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।ਚੇਅਰਮੈਨ ਮਨੋਜ ਤ੍ਰਿਪਾਠੀ ਨੇ ਦੱਸਿਆ ਕਿ ਇਸ ਮਾਨਸੂਨ ਸੀਜ਼ਨ ਵਿੱਚ ਡੈਮਾਂ ਵਿੱਚ 11.7 ਬਿਲੀਅਨ ਕਿਊਬਿਕ ਮੀਟਰ (BCM) ਪਾਣੀ ਆਇਆ, ਜੋ ਇੱਕ ਇਤਿਹਾਸਕ ਰਿਕਾਰਡ ਹੈ। ਉਨ੍ਹਾਂ ਕਿਹਾ ਕਿ ਇਸ ਵਾਰ 1988 ਤੋਂ ਵੱਧ ਪਾਣੀ ਹੈ। ਇਸ ਵਾਰ 2023 ਤੋਂ 20% ਵੱਧ ਪਾਣੀ ਆਇਆ ਹੈ। ਬਿਆਸ ਦਰਿਆ ਵਿੱਚ ਪਾਣੀ ਦਾ ਵਹਾਅ 65,000 ਕਿਊਸਿਕ ਨੂੰ ਪਾਰ ਕਰ ਗਿਆ, ਜਿਸ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ।ਚੇਅਰਮੈਨ ਮਨੋਜ ਤ੍ਰਿਪਾਠੀ ਨੇ ਮੰਨਿਆ ਕਿ ਪੌਂਗ ਡੈਮ ਵਿੱਚ ਪਾਣੀ ਦੀ ਆਮਦ ਬਹੁਤ ਜ਼ਿਆਦਾ ਹੈ, ਜਿਸ ਨਾਲ ਡੈਮ ‘ਤੇ ਭਾਰੀ ਦਬਾਅ ਬਣਿਆ ਹੋਇਆ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਪਾਣੀ ਨੂੰ ਬੇਹੱਦ ਨਿਯੰਤਰਿਤ ਢੰਗ ਨਾਲ ਛੱਡਿਆ ਜਾ ਰਿਹਾ ਹੈ।ਭਾਖੜਾ ਡੈਮ ਵਿੱਚ ਇਸ ਸੀਜ਼ਨ ਵਿੱਚ 16.78 ਬਿਲੀਅਨ ਕਿਊਸਿਕ ਦਾ ਸਿਖਰਲਾ ਪਾਣੀ ਦਾ ਪੱਧਰ ਰਿਕਾਰਡ ਕੀਤਾ ਗਿਆ ਹੈ, ਜੋ ਕਿ 1988 ਅਤੇ 2023 ਵਿੱਚ ਦੇਖੇ ਗਏ ਉੱਚ ਪੱਧਰ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਦੇ ਦਿਨਾਂ ਵਿੱਚ ਭਾਖੜਾ ਵਿੱਚ ਪਾਣੀ ਦਾ ਪ੍ਰਵਾਹ ਥੋੜ੍ਹਾ ਘੱਟ ਗਿਆ ਹੈ, ਜਿਸ ਨਾਲ ਦਬਾਅ ਘੱਟ ਕਰਨ ਵਿੱਚ ਮਦਦ ਮਿਲੀ ਹੈ, ਪਰ ਪੌਂਗ ਵਿੱਚ ਇੱਕ ਲੱਖ ਕਿਊਸਿਕ ਤੋਂ ਵੱਧ ਦਾ ਪ੍ਰਵਾਹ ਜਾਰੀ ਹੈ।
ਇਸ ਸਾਲ ਡੈਮਾਂ ਵਿੱਚ 1988 ਦੇ ਭਿਆਨਕ ਹੜ੍ਹਾਂ ਤੋਂ ਵੀ ਵੱਧ ਪਾਣੀ ਆਇਆ-BBMB
Total Views: 164 ,
Real Estate



















