ਐਡਮਿੰਟਨ(ਜਸਵਿੰਦਰ ਸਿੱਧੂ ਬੰਬੀਹਾ)- ਐਡਮਿੰਟਨ ਸਿੱਖ ਯੂਥ ਵੱਲੋਂ ਵੱਡੇ ਛੋਟੇ-ਬੱਚਿਆਂ ਦੀਆਂ ਦਸਤਾਰਾਂ ਤੇ ਦੁਮਾਲਿਆਂ ਦੇ ਮੁਕਾਬਲੇ ਕਰਵਾਏ ਗਏ ਤੇ ਸਾਰੀ ਸਿੱਖ ਸੰਗਤ ਨੂੰ ਅਪੀਲ ਕੀਤੀ ਗਈ ਕਿ ਉਹ ਸਿਰ ‘ਤੇ ਦਸਤਾਰਾਂ ਸਜਾਉਣ ਤੇ ਆਪਣੇ ਬੱਚਿਆਂ ਨੂੰ ਵੀ ਪੇ੍ਰਰਣਾ ਦੇਣ ਕਿ ਉਹ ਦਸਤਾਰ ਸਜਾ ਕੇ ਰੱਖਣ | ਇਸ ਉੱਦਮ ਦੀ ਅਗਵਾਈ ਭਾਈ ਮਲਕੀਤ ਸਿੰਘ ਢੇਸੀ ਕਰ ਰਹੇ ਸਨ ਤੇ ਉਹ ਆਪਣੇ ਉੱਦਮ ਨਾਲ ਪੱਗਾਂ ਤੇ ਦੁਮਾਲਿਆਂ ਦਾ ਪ੍ਰਬੰਧ ਵੀ ਕਰ ਕੇ ਲਿਆਏ | ਇਸ ਸਮੇਂ ਆਏ ਬੱਚਿਆਂ ਦੀਆਂ ਦੌੜਾਂ (ਰੇਸਾਂ) ਵੀ ਕਰਵਾਈਆਂ ਗਈਆਂ ਤੇ ਜੈਤੂ ਬੱਚਿਆਂ ਦਾ ਮਾਣ ਸਨਮਾਨ ਕੀਤਾ ਗਿਆ | ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਗੁਰਪ੍ਰੀਤ ਸਿੰਘ ਝੱਬਰ ਪਹੁੰਚੇ ਤੇ ਆਪਣੇ ਵਿਚਾਰ ਰੱਖੇ | ਇਸ ਸਮਾਗਮ ‘ਚ ਗੁਲਜ਼ਾਰ ਸਿੰਘ, ਪਿ੍ਤਪਾਲ ਸਿੰਘ ਸੇਖੋਂ, ਪਰਵੰਤ ਸਿੰਘ ਸੇਖੋਂ, ਪਿਆਰਾ ਸਿੰਘ, ਢੱਟ, ਕੁਲਦੀਪ ਸਿੰਘ ਬਰਾੜ ਸਾਹੋਕੇ, ਸੈਡੀ ਸੌਕਰ, ਤਜਿੰਦਰ ਸਿੰਘ ਬਰਾੜ, ਫੱਤਣ ਵਾਲਾ, ਸੁਖਦੇਵ ਸਿੰਘ ਧਨੌਆ, ਜਸਵਿੰਦਰ ਬੰਬੀਹਾ, ਚੰਨਾ ਕਾਲਖ, ਭੋਲਾ ਅਚਰਵਾਲ, ਧਰਮਾਲ ਸਿੰਘ, ਗੁਰਜੋਤ ਜੋਤੀ ਕੇਸਰ ਦਿਉ ਹਾਜ਼ਰ ਸਨ |
ਐਡਮਿੰਟਨ ਵਿੱਚ ਕਰਾਏ ਗਏ ਦਸਤਾਰ ਮੁਕਾਬਲੇ
Total Views: 103 ,
Real Estate



















