ਹੜ੍ਹ ਕਾਰਨ ਕੌਮਾਂਤਰੀ ਸਰਹੱਦ ’ਤੇ 110 ਕਿਲੋਮੀਟਰ ਤੋਂ ਵੱਧ ਕੰਡਿਆਲੀ ਤਾਰ ਨੁਕਸਾਨੀ,BSF ਦੀਆਂ 90 ਚੌਕੀਆਂ ਡੁੱਬੀਆਂ

ਪੰਜਾਬ ਤੇ ਜੰਮੂ ਦੇ ਮੂਹਰਲੇ ਇਲਾਕਿਆਂ ’ਚ ਹੜ੍ਹ ਕਾਰਨ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ 110 ਕਿਲੋਮੀਟਰ ਤੋਂ ਵੱਧ ਕੰਡਿਆਲੀ ਤਾਰ ਨੁਕਸਾਨੀ ਗਈ ਹੈ ਅਤੇ ਬੀ ਐੱਸ ਐੱਫ ਦੀਆਂ ਤਕਰੀਬਨ 90 ਚੌਕੀਆਂ ਪਾਣੀ ’ਚ ਡੁੱਬ ਗਈਆਂ ਹਨ। ਬੀ ਐੱਸ ਐੱਫ ਜੰਮੂ ’ਚ ਤਕਰੀਬਨ 192 ਕਿਲੋਮੀਟਰ ਤੇ ਪੰਜਾਬ ’ਚ ਤਕਰੀਬਨ 553 ਕਿਲੋਮੀਟਰ ਲੰਮੀ ਕੌਮਾਂਤਰੀ ਸਰਹੱਦ ਦੀ ਰਾਖੀ ਕਰਦੀ ਹੈ।ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ’ਚ ਕੌਮਾਂਤਰੀ ਸਰਹੱਦ ’ਤੇ ਲੱਗੀ ਤਕਰੀਬਨ 80 ਕਿਲੋਮੀਟਰ ਅਤੇ ਜੰਮੂ ’ਚ ਤਕਰੀਬਨ 30 ਕਿਲੋਮੀਟਰ ਲੰਮੀ ਕੰਡਿਆਲੀ ਤਾਰ ਹੜ੍ਹ ਕਾਰਨ ਜਾਂ ਤਾਂ ਡੁੱਬ ਗਈ ਹੈ, ਉੱਖੜ ਗਈ ਜਾਂ ਝੁਕ ਗਈ ਹੈ। ਹੜ੍ਹ ਕਾਰਨ ਜੰਮੂ ’ਚ ਬੀ ਐੱਸ ਐੱਫ ਦੀਆਂ ਤਕਰੀਬਨ 20 ਤੇ ਪੰਜਾਬ 65-67 ਚੌਕੀਆਂ ਪਾਣੀ ’ਚ ਡੁੱਬ ਗਈਆਂ ਹਨ।

Total Views: 84 ,
Real Estate