ਨੇਪਾਲ ਨੇ ਫ਼ੇਸਬੁੱਕ, ਐਕਸ, ਯੂਟਿਊਬ ਸਮੇਤ 23 ਸੋਸ਼ਲ ਮੀਡੀਆ ਐਪਸ ’ਤੇ ਲਾਈ ਪਾਬੰਦੀ

ਨੇਪਾਲ ਸਰਕਾਰ ਨੇ ਫ਼ੇਸਬੁੱਕ, ਐਕਸ (ਪਹਿਲਾਂ ਟਵਿੱਟਰ), ਇੰਸਟਾਗ੍ਰਾਮ ਅਤੇ ਯੂਟਿਊਬ ਸਮੇਤ 26 ਸੋਸ਼ਲ ਮੀਡੀਆ ਪਲੇਟਫ਼ਾਰਮਾਂ ’ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ, ਜਿਸ ਵਿਚ ਉਨ੍ਹਾਂ ਨੇ ਨੇਪਾਲ ਵਿਚ ਰਜਿਸਟ੍ਰੇਸ਼ਨ ਜ਼ਰੂਰਤਾਂ ਦੀ ਪਾਲਣਾ ਕਰਨ ਦੀ ਆਖਰੀ ਮਿਤੀ ਨੂੰ ਪੂਰਾ ਕਰਨ ਵਿਚ ਅਸਫ਼ਲ ਰਹਿਣ ਦਾ ਹਵਾਲਾ ਦਿਤਾ।ਇਕ ਜਨਤਕ ਨੋਟਿਸ ਜਾਰੀ ਕਰਦਿਆਂ ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਕਿਹਾ ਕਿ ਉਸ ਨੇ “ਨੇਪਾਲ ਦੂਰਸੰਚਾਰ ਅਥਾਰਟੀ ਨੂੰ ਸਾਰੀਆਂ ਗ਼ੈਰ-ਰਜਿਸਟਰਡ ਸੋਸ਼ਲ ਮੀਡੀਆ ਸਾਈਟਾਂ ਨੂੰ ਰਜਿਸਟਰ ਹੋਣ ਤਕ ਅਕਿਰਿਆਸ਼ੀਲ ਕਰਨ ਦਾ ਆਦੇਸ਼ ਦਿਤਾ ਹੈ।’’ ਵਾਰ-ਵਾਰ ਬੇਨਤੀਆਂ ਤੋਂ ਬਾਅਦ, ਸਰਕਾਰ ਨੇ ਫਿਰ, 28 ਅਗੱਸਤ ਨੂੰ, ਨੇਪਾਲ ਵਿਚ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਨੂੰ ਰਜਿਸਟਰ ਕਰਨ ਲਈ 7 ਦਿਨਾਂ ਦੀ ਆਖਰੀ ਮਿਤੀ ਨਿਰਧਾਰਤ ਕੀਤੀ। ਇਹ ਆਖਰੀ ਮਿਤੀ ਬੁਧਵਾਰ ਰਾਤ ਨੂੰ ਖ਼ਤਮ ਹੋ ਗਈ।

Total Views: 140 ,
Real Estate