ਸਤਲੁਜ ਦਰਿਆ ਵਿੱਚ ਅੱਧੀ ਰਾਤ ਨੂੰ ਵਧਿਆ ਪਾਣੀ ਦਾ ਪੱਧਰ, ਲੋਕਾਂ ਨੇ ਰਾਤ ਨੂੰ ਬੰਨ੍ਹ ਬਚਾਉਣ ਲਈ ਕੀਤੀ ਪਹਿਰੇਦਾਰੀ

ਸਤਲੁਜ ਦਰਿਆ ਵਿੱਚ ਗਿੱਦੜਪਿੰਡੀ ਪੁਲ ਦੇ ਹੇਠਾਂ ਪਾਣੀ ਦਾ ਪੱਧਰ ਵੱਧ ਗਿਆ ਹੈ।ਰਾਤ ਇੱਕ ਵਜੇ ਦੀ ਆਈ ਰਿਪੋਰਟ ਅਨੁਸਾਰ ਇਸ ਥਾਂ ’ਤੇ 2 ਲੱਖ 3 ਹਜ਼ਾਰ ਕਿਊਸਿਕ ਪਾਣੀ ਵੱਗ ਰਿਹਾ ਹੈ। ਹਰੀਕੇ ਪੱਤਣ ਜਿੱਥੇ ਸਤਲੁਜ ਤੇ ਬਿਆਸ ਦਰਿਆ ਦਾ ਸੰਗਮ ਹੁੰਦਾ ਹੈ ਉਥੇ ਰਾਤ 1 ਵਜੇ ਦੀ ਰਿਪੋਰਟ ਅਨੁਸਾਰ ਪਾਣੀ ਦਾ ਪੱਧਰ 3 ਲੱਖ 9 ਹਜ਼ਾਰ 660 ਕਿਊਸਿਕ ਤੱਕ ਜਾ ਪੁੱਜਾ ਹੈ।ਡਰੇਨਜ਼ ਵਿਭਾਗ ਅਨੁਸਾਰ ਸਤਲੁਜ ਵਿੱਚ ਇਸ ਮੌਨਸੂਨ ਦਾ ਗਿੱਦੜਪਿੰਡੀ ਪੁਲ ਹੇਠਾਂ ਦੀ ਸਭ ਤੋਂ ਤੇਜ਼ ਪਾਣੀ ਵਗ ਰਿਹਾ ਹੈ। ਭਾਰੀ ਬਰਸਾਤਾਂ ਦੌਰਾਨ ਵੀ ਸਤਲੁਜ ਦਰਿਆ ਦਾ ਪਾਣੀ ਏਨਾ ਜ਼ਿਆਦਾ ਨਹੀਂ ਸੀ ਹੋਇਆ,ਜਿੰਨਾ ਇਹ ਅੱਜ ਦੀ ਰਾਤ ਹੋ ਗਿਆ ਹੈ।ਗੱਟਾ ਮੁੰਡੀ ਕਾਸੂ, ਜਿਆਣੀਆਂ ਚਾਹਲ, ਗਿੱਦੜਪਿੰਡੀ, ਮੁੰਡੀ ਚੋਲੀਆ, ਪਿੱਪਲਾਂ ਵਾਲੀ ਅਤੇ ਮਹਿਰਾਜ ਪਿੰਡਾਂ ਦੇ ਲੋਕਾਂ ਨੇ ਧੁੱਸੀ ਬੰਨ੍ਹ ਨੂੰ ਖਤਰਾ ਦੇਖਦਿਆਂ ਰਾਤ ਨੂੰ ਪਹਿਰਾ ਦਿੱਤਾ।

Total Views: 94 ,
Real Estate