ਮਾਲੀਆ ਖੁਫੀਆ ਡਾਇਰੈਕਟੋਰੇਟ (ਡੀ.ਆਰ.ਆਈ.) ਨੇ ਸੋਨੇ ਦੀ ਤਸਕਰੀ ਦੇ ਇਕ ਮਾਮਲੇ ’ਚ ਕੰਨੜ ਫਿਲਮ ਅਦਾਕਾਰਾ ਰਾਨਿਆ ਰਾਓ ਉਤੇ 102 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਡੀ.ਆਰ.ਆਈ. ਨੇ ਹੋਟਲ ਮਾਲਕ ਤਰੁਣ ਕੋਂਡਾਰਾਜੂ ’ਤੇ 63 ਕਰੋੜ ਰੁਪਏ ਅਤੇ ਜਿਊਲਰ ਸਾਹਿਲ ਸਕਰੀਆ ਜੈਨ ਅਤੇ ਭਰਤ ਕੁਮਾਰ ਜੈਨ’ਤੇ 56-56 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ।ਮੰਗਲਵਾਰ ਨੂੰ ਡੀ.ਆਰ.ਆਈ. ਦੇ ਅਧਿਕਾਰੀ ਬੈਂਗਲੁਰੂ ਕੇਂਦਰੀ ਜੇਲ ਪਹੁੰਚੇ ਅਤੇ ਉਨ੍ਹਾਂ ਸਾਰਿਆਂ ਨੂੰ 250 ਪੰਨਿਆਂ ਦਾ ਨੋਟਿਸ ਅਤੇ 2500 ਪੰਨਿਆਂ ਦਾ ਨੋਟਿਸ ਦਿਤਾ। ਉਨ੍ਹਾਂ ਕਿਹਾ, ‘‘ਸਹਾਇਕ ਦਸਤਾਵੇਜ਼ਾਂ ਦੇ ਨਾਲ ਵਿਸਥਾਰਤ ਨੋਟਿਸ ਤਿਆਰ ਕਰਨਾ ਬਹੁਤ ਮੁਸ਼ਕਲ ਕੰਮ ਸੀ। ਅੱਜ ਅਸੀਂ ਮੁਲਜ਼ਮਾਂ ਨੂੰ 11,000 ਪੰਨਿਆਂ ਦੇ ਦਸਤਾਵੇਜ਼ ਸੌਂਪੇ।’’ ਡੀ.ਆਰ.ਆਈ. ਦੇ ਸੂਤਰਾਂ ਅਨੁਸਾਰ, ਅਦਾਕਾਰਾ ਨੂੰ 3 ਮਾਰਚ ਨੂੰ ਦੁਬਈ ਤੋਂ ਆਉਣ ਉਤੇ ਬੈਂਗਲੁਰੂ ਦੇ ਕੇਮਪੇਗੌੜਾ ਕੌਮਾਂਤਰੀ ਹਵਾਈ ਅੱਡੇ ਉਤੇ 14.8 ਕਿਲੋਗ੍ਰਾਮ ਸੋਨੇ ਨਾਲ ਫੜਿਆ ਗਿਆ ਸੀ।
Total Views: 139 ,
Real Estate



















