ਆਸਟ੍ਰੇਲੀਆ ਨੇ ਨਾਉਰੂ ਨਾਲ 267 ਮਿਲੀਅਨ ਡਾਲਰ ਦੀ ਡੀਪੋਰਟੇਸ਼ਨ ਸਮਝੌਤਾ ਕੀਤਾ ਹੈ। ਇਸ ਸਮਝੌਤੇ ਅਨੁਸਾਰ, ਆਸਟ੍ਰੇਲੀਆ ਵਿੱਚ ਗੈਰ-ਵੀਜ਼ਾ ਧਾਰਕਾਂ ਨੂੰ ਨਾਉਰੂ ਡੀਪੋਰਟ ਕੀਤਾ ਜਾਵੇਗਾ। ਪਹਿਲੇ ਸਮੂਹ ਦੇ ਪ੍ਰਵਾਸੀਆਂ ਦੇ ਪਹੁੰਚਣ ’ਤੇ ਨਾਉਰੂ ਨੂੰ 2,216 ਕਰੋੜ ਰੁਪਏ ਮਿਲਣਗੇ, ਅਤੇ ਇਸ ਤੋਂ ਬਾਅਦ ਹਰ ਸਾਲ ਪਰਵਾਸ ਲਈ 381 ਕਰੋੜ ਰੁਪਏ ਦਿੱਤੇ ਜਾਣਗੇ।ਇਸ ਫੈਸਲੇ ਤੋਂ ਬਾਅਦ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਨਾਉਰੂ ਦੱਖਣੀ ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ ਇੱਕ ਟਾਪੂ ਹੈ, ਜਿਸ ਦਾ ਖੇਤਰਫਲ ਸਿਰਫ 21 ਵਰਗ ਕਿਲੋਮੀਟਰ ਹੈ। ਇਹ ਦੁਨੀਆ ਦਾ ਤੀਜਾ ਸਭ ਤੋਂ ਛੋਟਾ ਦੇਸ਼ ਹੈ, ਜੋ ਸਿਰਫ ਵੈਟੀਕਨ ਸਿਟੀ ਅਤੇ ਮੋਨਾਕੋ ਤੋਂ ਵੱਡਾ ਹੈ। ਗਰੀਨਜ਼ ਪਾਰਟੀ ਦੇ ਸੈਨੇਟਰ ਡੇਵਿਡ ਸ਼ੂਬ੍ਰਿਜ ਨੇ ਕਿਹਾ ਕਿ ਸਰਕਾਰ ਸਾਡੇ ਛੋਟੇ ਗੁਆਂਢੀਆਂ ਨੂੰ 21ਵੀਂ ਸਦੀ ਦੀਆਂ ਜੇਲ੍ਹ ਕਲੋਨੀਆਂ ਬਣਾਉਣ ਲਈ ਮਜਬੂਰ ਕਰ ਰਹੀ ਹੈ।
Total Views: 154 ,
Real Estate


















