‘ਰਾਮਾਇਣ’ ਦੇ ਨਿਰਦੇਸ਼ਕ ਰਾਮਾਨੰਦ ਸਾਗਰ ਦੇ ਬੇਟੇ ਅਤੇ ਨਿਰਦੇਸ਼ਕ-ਸਿਨੇਮੈਟੋਗ੍ਰਾਫਰ ਪ੍ਰੇਮ ਸਾਗਰ ਦਾ ਐਤਵਾਰ ਸਵੇਰੇ ਦਿਹਾਂਤ ਹੋ ਗਿਆ। ਉਹ 81 ਸਾਲ ਦੇ ਸਨ।ਮੋਤੀ ਸਾਗਰ ਨੇ ਦਸਿਆ, ‘‘ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੂੰ ਲਗਭਗ ਤਿੰਨ ਹਫ਼ਤਿਆਂ ਲਈ ਬ੍ਰੀਚ ਕੈਂਡੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਕੱਲ੍ਹ (ਸਨਿਚਰਵਾਰ) ਛੁੱਟੀ ਦੇ ਦਿਤੀ ਗਈ ਸੀ ਕਿਉਂਕਿ ਉਸ ਦੇ ਖੂਨ ਵਿਚ ਲਾਗ ਫੈਲ ਗਈ ਸੀ। ਡਾਕਟਰਾਂ ਨੇ ਸੁਝਾਅ ਦਿਤਾ ਕਿ ਅਸੀਂ ਉਨ੍ਹਾਂ ਨੂੰ ਘਰ ਵਾਪਸ ਲੈ ਜਾਈਏ। ਉਨ੍ਹਾਂ ਦਾ ਸਵੇਰੇ ਕਰੀਬ 10 ਵਜੇ ਦੇਹਾਂਤ ਹੋ ਗਿਆ।’’
Total Views: 138 ,
Real Estate


















