ਜਲੰਧਰ-ਹੁਸ਼ਿਆਰਪੁਰ ਰੋਡ ’ਤੇ ਗੈਸ ਟੈਂਕਰ ਪਲਟਿਆ,50 ਘਰ ਸੜ ਕੇ ਸੁਆਹ,ਕਈ ਮੌਤਾਂ

ਜਲੰਧਰ-ਹੁਸ਼ਿਆਰਪੁਰ ਰੋਡ ’ਤੇ ਪਿੰਡ ਮੰਡਿਆਲਾ ਦੇ ਬੱਸ ਅੱਡੇ ’ਤੇ ਅੱਜ ਰਾਤੀਂ 10 ਵਜੇ ਦੇ ਕਰੀਬ ਗੈਸ ਵਾਲਾ ਟੈਂਕਰ ਪਲਟਣ ਕਾਰਨ ਪਹਿਲਾਂ ਗੈਸ ਲੀਕ ਹੋਈ ਤੇ ਮਗਰੋਂ ਜ਼ੋਰਦਾਰ ਧਮਾਕਾ ਹੋਇਆ, ਜਿਸ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 30 ਤੋਂ 35 ਵਿਅਕਤੀ ਝੁਲਸ ਗਏ। ਇਨ੍ਹਾਂ ਵਿੱਚੋਂ 8 ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਬੱਸ ਅੱਡੇ ਵਿਚਲੇ ਘਰਾਂ ਨੂੰ ਅੱਗ ਲੱਗ ਗਈ ਤੇ ਲੋਕਾਂ ਨੂੰ ਬਾਹਰ ਨਿਕਲਣ ਦਾ ਵੀ ਮੌਕਾ ਵੀ ਨਹੀਂ ਮਿਲਿਆ।

Total Views: 92 ,
Real Estate