ਓਲੰਪਿਕ ਵਿਚ ਦੋ ਤਮਗ਼ੇ ਜਿੱਤਣ ਵਾਲੀ ਭਾਰਤ ਦੀ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਨੇ ਮੰਗਲਵਾਰ ਨੂੰ ਇੱਥੇ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਦੇ ਮਹਿਲਾ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਕਾਂਸੀ ਦਾ ਤਮਗ਼ਾ ਜਿਤਿਆ। ਭਾਕਰ ਨੇ ਅੱਠ-ਮਹਿਲਾ ਫ਼ਾਈਨਲ ਵਿਚ 219.7 ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਚੀਨ ਦੀ ਕਿਆਂਕੇ ਮਾ ਨੇ 243.2 ਅੰਕਾਂ ਨਾਲ ਸੋਨ ਤਮਗ਼ਾ ਜਿਤਿਆ, ਜਦੋਂ ਕਿ ਕੋਰੀਆ ਦੀ ਜਿਨ ਯਾਂਗ ਨੇ 241.6 ਅੰਕਾਂ ਨਾਲ ਚਾਂਦੀ ਦਾ ਤਮਗ਼ਾ ਪ੍ਰਾਪਤ ਕੀਤਾ।ਭਾਕਰ ਨੇ ਕੁਆਲੀਫ਼ਿਕੇਸ਼ਨ ਵਿਚ 583 ਅੰਕਾਂ ਨਾਲ ਤੀਜੇ ਸਥਾਨ ’ਤੇ ਰਹਿ ਕੇ ਫ਼ਾਈਨਲ ਵਿਚ ਪ੍ਰਵੇਸ਼ ਕੀਤਾ। ਕੋਰੀਆ ਦੀ ਯੇਜਿਨ ਓਹ 585 ਅੰਕਾਂ ਨਾਲ ਕੁਆਲੀਫ਼ਿਕੇਸ਼ਨ ਵਿਚ ਸਿਖਰ ’ਤੇ ਰਹੀ, ਪਰ ਉਹ ਇਸ ਮੁਕਾਬਲੇ ਵਿਚ ਸਿਰਫ ਰੈਂਕਿੰਗ ਅੰਕਾਂ ਲਈ ਹਿੱਸਾ ਲੈ ਰਹੀ ਸੀ, ਜਿਸ ਕਾਰਨ ਚੀਨ ਦੀ ਕਿਆਂਕਸੁਨ ਯਾਓ ਚੋਟੀ ਦੇ ਦਰਜੇ ਦੀ ਨਿਸ਼ਾਨੇਬਾਜ਼ ਵਜੋਂ ਫ਼ਾਈਨਲ ਵਿਚ ਪਹੁੰਚੀ।
Total Views: 135 ,
Real Estate



















