ਫਲੋਰੀਡਾ ਵਿੱਚ ਹੋਏ ਇੱਕ ਦਰਦਨਾਕ ਹਾਦਸੇ ਤੋਂ ਬਾਅਦ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ‘ਤੇ 3 ਲੋਕਾਂ ਦੀ ਜਾਨ ਲੈਣ ਦੇ ਦੋਸ਼ਾਂ ਹੇਠ ਕਤਲ ਦਾ ਮਾਮਲਾ ਦਰਜ ਕੀਤਾ ਹੈ।ਰਿਪੋਰਟਾਂ ਮੁਤਾਬਕ, ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹਰਜਿੰਦਰ ਹਾਈਵੇ ‘ਤੇ ਯੂ-ਟਰਨ ਮਾਰ ਰਿਹਾ ਸੀ। ਇਸ ਦੌਰਾਨ ਉਸਦੇ ਟਰੱਕ ਨਾਲ ਟੱਕਰ ਹੋਈ ਜਿਸ ਨਾਲ 3 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਹਰਜਿੰਦਰ ਉਪਰ 3 ਕਤਲਾਂ ਦੇ ਦੋਸ਼, ਇਮੀਗ੍ਰੇਸ਼ਨ ਕਨੂੰਨਾਂ ਦੀ ਉਲੰਘਣਾ ਅਤੇ ਝੂਠੇ ਲਾਈਸੈਂਸ ਦੀ ਵਰਤੋਂ ਦੇ ਮਾਮਲੇ ਦਰਜ ਕੀਤੇ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰਜਿੰਦਰ 2018 ਵਿੱਚ ਗੈਰਕਾਨੂੰਨੀ ਤਰੀਕੇ ਨਾਲ ਮੈਕਸੀਕੋ ਰਾਹੀਂ ਅਮਰੀਕਾ ਵਿੱਚ ਦਾਖਲ ਹੋਇਆ ਸੀ ਅਤੇ ਬਾਅਦ ਵਿੱਚ ਕੈਲੀਫ਼ੋਰਨੀਆ ਤੋਂ ਸ਼ਾਇਦ ਜਾਲਸਾਜ਼ੀ ਨਾਲ ਟਰੱਕ ਦਾ ਲਾਈਸੈਂਸ ਹਾਸਲ ਕੀਤਾ।ਹਾਦਸੇ ਵੇਲੇ ਟਰੱਕ ਵਿੱਚ ਦੋ ਹੋਰ ਯਾਤਰੀ ਵੀ ਸਵਾਰ ਸਨ, ਜੋ ਕਿ ਕਮਰਸ਼ੀਅਲ ਟਰੱਕਿੰਗ ਨਿਯਮਾਂ ਅਨੁਸਾਰ ਗੈਰਕਾਨੂੰਨੀ ਹੈ।ਹਰਜਿੰਦਰ ਨੂੰ ਕਤਲ ਦੇ ਮਾਮਲੇ ਵਿੱਚ 7 ਤੋਂ 15 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।
Total Views: 127 ,
Real Estate
















