ਨੋਇਡਾ ਪੁਲੀਸ ਨੇ ਇਕ ਟੈਕਸੀ ਡਰਾਈਵਰ ਨੂੰ ਜਾਣਬੁੱਝ ਕੇ ਬੈਰੀਕੇਡਾਂ/ਪੁਲੀਸ ਨਾਕਿਆਂ ਨੂੰ ਟੱਪਣ ਅਤੇ ਕਾਰ ਨੂੰ ਬਹੁਤ ਤੇਜ਼ ਰਫ਼ਤਾਰ ਨਾਲ ਭਜਾਉਣ ਅਤੇ ਨਾਲ ਹੀ ਅਜਿਹਾ ਕਰਨ ਲਈ ਕਾਰ ਵਿਚ ਸਵਾਰ ਪਰਿਵਾਰ ਨੂੰ “ਬੰਧਕ” ਬਣਾਉਣ ਦੇ ਦੋਸ਼ ਹੇਠ ਇੱਕ ਕੈਬ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਜਾਣਕਾਰੀ ਮੁਤਾਬਕ ਉਸ ਨੇ ਪੁਲੀਸ ਦੀ ਪਕੜ ਤੋਂ ਬਚਣ ਲਈ ਹੀ ਪਰਿਵਾਰ ਨੂੰ ਬੰਧਕ ਬਣਾਇਆ ਸੀ। ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ ਉਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਜਦੋਂ ਉਹ ਨਾਕੇ ਤੋੜਦਿਆਂ ਕਾਰ ਤੇਜ਼ ਰਫ਼ਤਾਰ ਨਾਲ ਭਜਾ ਰਿਹਾ ਸੀ ਤਾਂ ਪਿੱਛੇ ਪੀਸੀਆਰ ਸਾਇਰਨ ਵੱਜ ਰਹੇ ਹਨ, ਇੱਕ ਚਾਰ ਸਾਲ ਦੀ ਡਰੀ ਹੋਈ ਕੁੜੀ ਰੋ ਰਹੀ ਹੈ ਅਤੇ ਉਸਦੇ ਮਾਪੇ ਡਰਾਈਵਰ ਨੂੰ ਗੱਡੀ ਰੋਕਣ ਲਈ ਅਰਜੋਈਆਂ ਕਰ ਰਹੇ ਸਨ। ਪਰਿਵਾਰ ਵੱਲੋਂ ਚੌਕਸੀ ਤੋਂ ਕੰਮ ਲੈਂਦਿਆਂ ਇਸ ਪ੍ਰੇਸ਼ਾਨਕੁਨ ਦੀ ਘਟਨਾ ਬਣਾ ਲਈ ਗਈ ਸੀ। ਨੋਇਡਾ ਫੇਜ਼ 3 ਪੁਲੀਸ ਨੇ ਕਿਹਾ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸਦੇ ਕਬਜ਼ੇ ਵਿੱਚੋਂ ਦੋ ਆਧਾਰ ਕਾਰਡ ਮਿਲੇ ਹਨ – ਇੱਕ ‘ਨਸੀਮ’ ਅਤੇ ਦੂਜਾ ‘ਸੋਨੂੰ’ ਦੇ ਨਾਮ ‘ਤੇ।ਇਹ ਘਟਨਾ ਬੀਤੇ ਵੀਰਵਾਰ ਨੂੰ ਵਾਪਰੀ। ਪੁਲੀਸ ਨੇ ਉਸ ਵਿਰੁੱਧ ਫੇਜ਼ 3 ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਅਤੇ ਬਾਅਦ ਵਿੱਚ ਡਰਾਈਵਰ, ਜਿਸ ਦੀ ਪਛਾਣ ਨਸੀਮ ਵਜੋਂ ਹੋਈ ਹੈ, ਨੂੰ ਸਹਾਰਾ ਕੱਟ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।”ਮੁਸਾਫ਼ਰ ਮੋਹਨ ਦੇ ਅਨੁਸਾਰ ਉਸ ਦੀ ਪਤਨੀ ਦੇ ਹੱਥ ਵਿੱਚ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲੀਸ ਅਧਿਕਾਰੀ ਮੁਤਾਬਕ ਮੁਲਜ਼ਮ ਖ਼ਿਲਾਫ਼ ਬੀਐਨਐਸ ਧਾਰਾ 137(2) (ਅਗਵਾ), 127 (2) (ਬੰਧਕ ਬਣਾਉਣਾ), 281 (ਲਾਪ੍ਰਵਾਹੀ ਨਾਲ ਗੱਡੀ ਚਲਾਉਣਾ), 319 (ਰੂਪ ਦਿਖਾ ਕੇ ਧੋਖਾਧੜੀ), 318 (4) (ਧੋਖਾਧੜੀ), 336 (2) (ਜਾਅਲਸਾਜ਼ੀ) ਆਦਿ ਤਹਿਤ ਫੇਜ਼ 3 ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਕੈਬ ਡਰਾਈਵਰ ਨੇ ਪੁਲੀਸ ਤੋਂ ਬਚਣ ਲਈ ਮੁਸਾਫ਼ਰ ਪਰਿਵਾਰ ਨੂੰ ਟੈਕਸੀ ’ਚ ਬੰਧਕ ਬਣਾਇਆ
Total Views: 116 ,
Real Estate



















