ਹਿਮਾਚਲ ਪ੍ਰਦੇਸ਼ ਦੇ ਚੰਬਾ ਨੇੜੇ 200 ਫੁੱਟ ਹੇਠਾਂ ਰਾਵੀ ਨਦੀ ‘ਚ ਡਿੱਗੀ ਕਾਰ

ਹਿਮਾਚਲ ਪ੍ਰਦੇਸ਼ ਦੇ ਚੰਬਾ ਹੈੱਡਕੁਆਰਟਰ ਤੋਂ ਲਗਭਗ 45 ਕਿਲੋਮੀਟਰ ਦੂਰ ਚੰਬਾ ਭਰਮੌਰ ਐਨਐਚ ਦੁਰਗਾਥੀ ਦੇ ਨੇੜੇ ਵਾਪਰੀ। ਇਹ ਸਵਿਫਟ ਕਾਰ 200 ਫੁੱਟ ਡੂੰਘੇ ਨਾਲੇ ਰਾਹੀਂ ਰਾਵੀ ਨਦੀ ਵਿੱਚ ਡਿੱਗ ਗਈ। ਇਸ ਕਾਰ ਵਿੱਚ 4 ਤੋਂ 5 ਲੋਕ ਸਵਾਰ ਸਨ। ਇਹ ਹਾਦਸਾ ਰਾਤ ਨੂੰ ਵਾਪਰਿਆ। ਇਹ ਸਾਰੇ ਲੋਕ ਮਨੀ ਮਹੇਸ਼ ਯਾਤਰਾ ਲਈ ਜਾ ਰਹੇ ਸਨ।ਇਸ ਘਟਨਾ ਦਾ ਪਤਾ ਲੱਗਦੇ ਹੀ ਸਥਾਨਕ ਲੋਕ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਦੋ ਲੋਕਾਂ ਨੂੰ ਬਚਾਇਆ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ। ਜਦੋਂ ਕਿ ਬਾਕੀ ਤਿੰਨ ਲੋਕ ਅਜੇ ਵੀ ਲਾਪਤਾ ਹਨ।

Total Views: 103 ,
Real Estate