ਢਾਕਾ ਦੇ ਇਕ ਕਾਲਜ ਦੀ ਇਮਾਰਤ ਦੇ ਉੱਪਰ ਬੰਗਲਾਦੇਸ਼ ਹਵਾਈ ਸੈਨਾ ਦਾ ਸਿਖਲਾਈ ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਬਾਅਦ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਹ ਘਟਨਾ ਉਤਰਾ ਖੇਤਰ ਵਿੱਚ ਵਾਪਰੀ ਹੈ। ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, ‘‘ਇੱਕ F-7 BGI ਸਿਖਲਾਈ ਜਹਾਜ਼ ਨੇ ਅੱਜ ਦੁਪਹਿਰ 1:06 ਵਜੇ ਉਡਾਣ ਭਰੀ ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਕਾਲਜ ਕੈਂਪਸ ਵਿੱਚ ਹਾਦਸਾਗ੍ਰਸਤ ਹੋ ਗਿਆ।’’ ਪੁਲੀਸ ਦੇ ਅਨੁਸਾਰ ਐਂਬੂਲੈਂਸਾਂ ਅਤੇ ਹਵਾਈ ਸੈਨਾ ਦੇ ਹੈਲੀਕਾਪਟਰ ਮੌਕੇ ’ਤੇ ਪਹੁੰਚ ਗਏ।ਜਾਣਕਾਰੀ ਅਨੁਸਾਰ ਹਾਦਸਾਗ੍ਰਸਤ ਹੋਣ ਤੋਂ ਬਾਅਦ ਜਹਾਜ਼ ਵਿੱਚ ਅੱਗ ਲੱਗ ਗਈ ਅਤੇ ਉੱਠਦਾ ਧੂੰਆਂ ਕਾਫ਼ੀ ਦੂਰੀ ਤੋਂ ਦੇਖਿਆ ਜਾ ਸਕਦਾ ਸੀ। ਅੱਗ ਬੁਝਾਉਣ ਲਈ ਫਾਇਰ ਸਰਵਿਸ ਦੀਆਂ ਅੱਠ ਇਕਾਈਆਂ ਮੌਕੇ ’ਤੇ ਪਹੁੰਚੀਆਂ। bdnews24 ਨੇ ਫਾਇਰ ਸਰਵਿਸ ਸੈਂਟਰਲ ਕੰਟਰੋਲ ਰੂਮ ਦੇ ਡਿਊਟੀ ਅਫਸਰ ਲੀਮਾ ਖਾਨਮ ਦੇ ਹਵਾਲੇ ਨਾਲ ਕਿਹਾ, ‘‘ਸਿਖਲਾਈ ਜਹਾਜ਼ ਡਾਇਬਾਰੀ ਦੇ ਮਾਈਲਸਟੋਨ ਸਕੂਲ ਅਤੇ ਕਾਲਜ ਵਿੱਚ ਹਾਦਸਾਗ੍ਰਸਤ ਹੋ ਗਿਆ। ਸਾਡੀ ਟੀਮ ਨੇ ਇੱਕ ਲਾਸ਼ ਬਰਾਮਦ ਕੀਤੀ ਹੈ। ਹਵਾਈ ਸੈਨਾ ਨੇ ਜ਼ਖਮੀ ਚਾਰ ਲੋਕਾਂ ਨੂੰ ਬਚਾਇਆ ਹੈ ਅਤੇ ਉਨ੍ਹਾਂ ਉੱਥੋਂ ਇੱਕ ਪਾਸੇ ਲਿਜਾਇਆ ਗਿਆ ਹੈ।’’ ਰਿਪੋਰਟ ਅਨੁਸਾਰ ਪਾਇਲਟਾਂ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ। ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਸਿਖਲਾਈ ਜਹਾਜ਼ ਕਾਲਜ ਦੀ ਇਮਾਰਤ ’ਤੇ ਹਾਦਸਾਗ੍ਰਸਤ, 1 ਮੌਤ
Total Views: 193 ,
Real Estate



















