ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਇੱਕ ਪੁਲ ਦਾ ਇੱਕ ਹਿੱਸਾ ਡਿੱਗਣ ਨਾਲ ਕਈ ਵਾਹਨ ਨਦੀ ਵਿੱਚ ਡਿੱਗ ਗਏ। ਚਾਰ ਦਹਾਕੇ ਪੁਰਾਣੇ ਪੁਲ ਦੇ ਡਿੱਗਣ ਨਾਲ 10 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰਾਂ ਨੂੰ ਬਚਾਇਆ ਗਿਆ। ਗੁਜਰਾਤ ਦੇ ਸਿਹਤ ਮੰਤਰੀ ਰਿਸ਼ੀਕੇਸ਼ ਪਟੇਲ ਨੇ ਕਿਹਾ ਕਿ ਗੰਭੀਰਾ ਪੁਲ ਦਾ ਇੱਕ ‘ਸਲੈਬ’ ਡਿੱਗਣ ਤੋਂ ਬਾਅਦ 5 ਤੋਂ 6 ਵਾਹਨ ਮਹੀਸਾਗਰ ਨਦੀ ਵਿੱਚ ਡਿੱਗ ਗਏ। ਮਹੀਸਾਗਰ ਨਦੀ ‘ਤੇ ਬਣਿਆ ਗੰਭੀਰਾ ਪੁਲ ਮੱਧ ਗੁਜਰਾਤ ਅਤੇ ਰਾਜ ਦੇ ਸੌਰਾਸ਼ਟਰ ਖੇਤਰ ਨੂੰ ਜੋੜਦਾ ਹੈ।
Total Views: 111 ,
Real Estate















