ਅਮਰੀਕਾ ਵਿਚ 30 ਜੂਨ ਨੂੰ ਫਿਲਾਡੇਲਫੀਆ ਤੋਂ ਮਿਆਮੀ ਜਾ ਰਹੀ ਫਰੰਟੀਅਰ ਏਅਰਲਾਈਨਜ਼ (Frontier Airlines) ਦੀ ਉਡਾਣ ਵਿੱਚ ਇੱਕ ਸਾਥੀ ਮੁਸਾਫ਼ਰ ਉਤੇ ਕਥਿਤ ਤੌਰ ‘ਤੇ ਹਮਲਾ ਕਰਨ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਇੱਕ 21 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।ਇੱਕ ਵੀਡੀਓ ਵਿੱਚ ਅੰਸ਼ਕ ਤੌਰ ‘ਤੇ ਕੈਦ ਕੀਤੀ ਗਈ ਇਸ ਘਟਨਾ ਵਿਚ ਨਿਊ ਜਰਸੀ ਦੇ ਨੇਵਾਰਕ ਦੇ ਈਸ਼ਾਨ ਸ਼ਰਮਾ (Ishaan Sharma of Newark, New Jersey) ਅਤੇ ਇੱਕ ਹੋਰ ਮੁਸਾਫ਼ਰ ਕੀਨੂ ਇਵਾਨਜ਼ (Keanu Evans) ਵਿਚਕਾਰ ਹੱਥੋਪਾਈ ਹੁੰਦੀ ਦਿਖਾਈ ਦਿੰਦੀ ਹੈ। ਰਿਪੋਰਟਾਂ ਅਨੁਸਾਰ ਸ਼ਰਮਾ ਦੇ ਆਪਣੀ ਸੀਟ ‘ਤੇ ਵਾਪਸ ਆਉਣ ਤੋਂ ਥੋੜ੍ਹੀ ਦੇਰ ਬਾਅਦ ਟਕਰਾਅ ਸ਼ੁਰੂ ਹੋ ਗਿਆ।
Total Views: 25 ,
Real Estate