ਆਦਮਪੁਰ ਦੇ ਸਿਵਲ ਹਵਾਈ ਅੱਡੇ ਤੋਂ ਅੱਜ ਮੁੰਬਈ ਲਈ ਪਹਿਲੀ ਉਡਾਣ ਰਵਾਨਾ ਹੋਵੇਗੀ। ਆਦਮਪੁਰ ਤੋਂ ਮੁੰਬਈ ਲਈ ਇਹ ਨਿਯਮਤ ਉਡਾਣ ਇੰਡੀਗੋ ਏਅਰਲਾਈਨ ਵੱਲੋਂ ਸ਼ੁਰੂ ਕੀਤੀ ਗਈ ਹੈ।ਇਹ ਫਲਾਈਟ ਇਸ ਖ਼ੇਤਰ ਦੀ ਤਰੱਕੀ ਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਉਣ ਦੇ ਨਾਲ ਨਾਲ ਦੋਆਬੇ ਦੇ ਵਪਾਰੀਆਂ ਅਤੇ ਹਜ਼ੂਰ ਸਾਹਿਬ ਜਾਣ ਵਾਲੇ ਯਾਤਰੀਆਂ ਲਈ ਵੀ ਲਾਹੇਵੰਦ ਸਾਬਤ ਹੋਵੇਗੀ। ਨਵਾਂਸ਼ਹਿਰ, ਕਪੂਰਥਲਾ, ਜਲੰਧਰ ਸਣੇ ਹੋਰਨਾਂ ਖੇਤਰਾਂ ਦੇ ਲੋਕਾਂ ਨੂੰ ਇੰਡੀਗੋ ਵੱਲੋਂ ਸ਼ੁਰੂ ਕੀਤੀ ਉਡਾਣ ਦਾ ਫਾਇਦਾ ਮਿਲੇਗਾ।
Total Views: 132 ,
Real Estate



















