60 ਸਾਲ ਪੁਰਾਣੇ ਮਹਿਲਾ ਦੇ ਕਤਲ ਕੇਸ ‘ਚ 92 ਸਾਲਾ ਵਿਅਕਤੀ ਦੋਸ਼ੀ ਕਰਾਰ

ਬਰਤਾਨੀਆਂ ਦੀ ਬ੍ਰੈਸਟਲ ਅਦਾਲਤ ਵਿਚ ਇੱਕ ਮਹਿਲਾ ਦੇ ਕਤਲ ਤੇ ਜਬਰ ਜਨਾਹ ਦੇ ਦੋਸ਼ ਵਿਚ 92 ਸਾਲਾ ਵਿਅਕਤੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ । ਇਹ ਬਰਤਾਨੀਆਂ ਦੇ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਲੰਮਾਂ ਕੇਸ ਮੰਨਿਆ ਜਾ ਰਿਹਾ ਹੈ । ਰੇਲੈਂਡ ਹੈਡਲੀ ਨਾਮ ਦੇ ਵਿਅਕਤੀ ਨੂੰ 75 ਸਾਲਾ ਦੋ ਬੱਚਿਆਂ ਦੀ ਮਾਂ ਲੂਸੀਆ ਡੂਨੇ ਨੂੰ 1967 ਵਿਚ ਉਸ ਦੇ ਘਰ ਵਿਚ ਕਤਲ ਕਰਨ ਲਈ ਦੋਸ਼ੀ ਕਰਾਰ ਦਿੱਤਾ ਹੈ । ਇਸ ਕੇਸ ਨਵੀਂ ਡੀ. ਐਨ. ਏ. ਤਕਨਾਲੌਜੀ ਨਾਲ ਹੱਲ ਹੋਇਆ ਜੋ 57 ਸਾਲ ਤੋਂ ਵੱਧ ਸਮੇਂ ਤੋਂ ਪਹਿਲਾਂ ਲਏ ਗਏ ਹਥੇਲੀ ਦੇ ਪਿ੍ੰਟ ਨਾਲ ਮਿਲੇ । ਜਾਂਚ ਅਧਿਕਾਰੀ ਡੇਵ ਮਰਚੈਂਟ ਨੇ ਕਿਹਾ ਕਿ 28 ਜੂਨ 1967 ਨੂੰ ਗੁਆਂਢੀਆਂ ਨੇ ਵੇਖਿਆ ਕਿ 1892 ਵਿਚ ਜਨਮੀ ਲੂਸੀਆ ਡੂਨੇ ਨੂੰ ਘਰ ਵਿਚ ਮਿ੍ਤਕ ਪਾਇਆ ਗਿਆ । ਉਸ ਸਮੇਂ ਮਰਦਾਂ ਅਤੇ ਨੌਜਵਾਨ ਲੜਕਿਆਂ ਦੇ 19000 ਹਥੇਲੀ ਨਮੂਨੇ ਲਏ ਗਏ, 8000 ਘਰ ਘਰ ਜਾ ਕੇ ਬਿਆਨ ਦਰਜ ਕੀਤੇ ਗਏ ਸਨ ।ਦੋਸ਼ੀ ਜੋ ਉਸ ਸਮੇਂ 30 ਸਾਲ ਦਾ ਸੀ ਦੇ ਵੀ ਹਥੇਲੀ ਪਿ੍ੰਟ ਦੇ ਨਮੂਨੇ ਲਏ ਗਏ ਸਨ । ਦੋਸ਼ੀ ਪਹਿਲਾਂ ਵੀ ਜਬਰ ਜਨਾਹ ਦੇ ਦੋ ਹੋਰ ਦੋਸ਼ਾਂ ਵਿਚ ਕੈਦ ਕੱਟ ਚੁੱਕਾ ਹੈ ।

Total Views: 244 ,
Real Estate