ਸਿੱਖਿਆ ਮੰਤਰਾਲੇ ਨੇ ਕੋਚਿੰਗ ਸੰਸਥਾਵਾਂ ਅਤੇ ‘ਡਮੀ ਸਕੂਲਾਂ’ ਦੇ ਵਧਦੇ ਰੁਝਾਨ ਦੇ ਨਾਲ-ਨਾਲ ਦਾਖ਼ਲਾ ਪ੍ਰੀਖਿਆਵਾਂ ਦੀ ਪ੍ਰਭਾਵਸ਼ੀਲਤਾ ਅਤੇ ਨਿਰਪੱਖਤਾ ਦੀ ਜਾਂਚ ਲਈ ਨੌਂ ਮੈਂਬਰੀ ਕਮੇਟੀ ਗਠਿਤ ਕੀਤੀ ਹੈ। ਉਚੇਰੀ ਸਿੱਖਿਆ ਬਾਰੇ ਸਕੱਤਰ ਵਿਨੀਤ ਜੋਸ਼ੀ ਦੀ ਪ੍ਰਧਾਨਗੀ ਵਾਲੀ ਕਮੇਟੀ ਉਚੇਰੀ ਸਿੱਖਿਆ ਵਿੱਚ ਦਾਖ਼ਲੇ ਲਈ ਕੋਚਿੰਗ ਸੈਂਟਰਾਂ ’ਤੇ ਵਿਦਿਆਰਥੀਆਂ ਦੀ ਨਿਰਭਰਤਾ ਘੱਟ ਕਰਨ ਦੇ ਉਪਾਅ ਸੁਝਾਏਗੀ। ਸਿੱਖਿਆ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਕਮੇਟੀ ਮੌਜੂਦਾ ਸਕੂਲ ਸਿੱਖਿਆ ਪ੍ਰਣਾਲੀ ਵਿੱਚ ਮੌਜੂਦ ਉਨ੍ਹਾਂ ਕਮੀਆਂ ਦੀ ਜਾਂਚ ਕਰੇਗੀ, ਜਿਨ੍ਹਾਂ ਕਰ ਕੇ ਵਿਦਿਆਰਥੀ ਕੋਚਿੰਗ ਸੈਂਟਰਾਂ ’ਤੇ ਨਿਰਭਰ ਹੋ ਜਾਂਦੇ ਹਨ। ਵਿਸ਼ੇਸ਼ ਤੌਰ ’ਤੇ ਇਹ ਕਮੇਟੀ ਇਸ ਗੱਲ ’ਤੇ ਗੌਰ ਕਰੇਗੀ ਕਿ ਕਿਸ ਤਰ੍ਹਾਂ ਰਟਣ ਦਾ ਰੁਝਾਨ ਭਾਰੂ ਹੈ ਅਤੇ ਆਲੋਚਨਾਤਮਕ ਸੋਚ, ਤਰਕਸੰਗਤ ਵਿਚਾਰ, ਵਿਸ਼ਲੇਸ਼ਣਾਤਮਕ ਹੁਨਰ ਅਤੇ ਨਵੀਨਤਾ ’ਤੇ ਸੀਮਿਤ ਧਿਆਨ ਦਿੱਤਾ ਜਾ ਰਿਹਾ ਹੈ।’’ ਅਧਿਕਾਰੀ ਨੇ ਕਿਹਾ, ‘‘ਡਮੀ ਸਕੂਲਾਂ ਦੇ ਉੱਭਰਨ ਪਿਛਲੇ ਕਾਰਨਾਂ ਦੀ ਜਾਂਚ ਵੀ ਕੀਤੀ ਜਾਵੇਗੀ ਅਤੇ ਕਮੇਟੀ ਰਸਮੀ ਸਕੂਲੀ ਸਿੱਖਿਆ ਦੀ ਕੀਮਤ ’ਤੇ ਪੂਰੇ ਸਮੇਂ ਦੀ ਕੋਚਿੰਗ ਨੂੰ ਉਤਸ਼ਾਹਿਤ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਦਾ ਅਧਿਐਨ ਕਰੇਗੀ ਅਤੇ ਉਨ੍ਹਾਂ ਨੂੰ ਘੱਟ ਕਰਨ ਦੇ ਉਪਾਅ ਸੁਝਾਏਗੀ।’’ ਕਮੇਟੀ ਸਕੂਲ ਸਿੱਖਿਆ ਪ੍ਰਣਾਲੀ ਦੇ ਸੰਦਰਭ ਵਿੱਚ ਪ੍ਰਤੀਯੋਗੀ ਦਾਖ਼ਲਾ ਪ੍ਰੀਖਿਆਵਾਂ ਦੀ ਪ੍ਰਭਾਵਸ਼ੀਲਤਾ ਅਤੇ ਨਿਰਪੱਖਤਾ ਤੇ ਕੋਚਿੰਗ ਉਦਯੋਗ ਦੇ ਵਿਕਾਸ ’ਤੇ ਉਨ੍ਹਾਂ ਦੇ ਪ੍ਰਭਾਵ ਦਾ ਅਧਿਐਨ ਵੀ ਕਰੇਗੀ।
ਵਿਦਿਆਰਥੀਆਂ ਦੀ ਕੋਚਿੰਗ ’ਤੇ ਨਿਰਭਰਤਾ ਘਟਾਉਣ ਲਈ ਕੇਂਦਰ ਵੱਲੋਂ ਕਮੇਟੀ ਕਾਇਮ
Total Views: 167 ,
Real Estate



















