ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਪੁਲਿਸ ਨੇ ਇੱਕ ਵੱਡੇ ਟੈਕਸੀ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿੱਚ 10 ਮਹੀਨਿਆਂ ਦੌਰਾਨ 300 ਤੋਂ ਵੱਧ ਲੋਕਾਂ ਨੂੰ 5 ਲੱਖ ਡਾਲਰ (ਲਗਭਗ 4 ਕਰੋੜ ਰੁਪਏ) ਤੋਂ ਵੱਧ ਦੀ ਠੱਗੀ ਦਾ ਸ਼ਿਕਾਰ ਬਣਾਇਆ ਗਿਆ। ਪੁਲਿਸ ਨੇ ‘ਪ੍ਰੋਜੈਕਟ ਫੇਅਰ’ ਨਾਮ ਦੀ ਜਾਂਚ ਦੌਰਾਨ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ 108 ਦੋਸ਼ ਆਇਦ ਕੀਤੇ ਹਨ। ਗ੍ਰਿਫਤਾਰ ਵਿਅਕਤੀਆਂ ਵਿੱਚ ਜ਼ਿਆਦਾਤਰ ਪੰਜਾਬੀ ਮੂਲ ਦੇ ਨੌਜਵਾਨ ਸ਼ਾਮਲ ਹਨ, ਜਿਨ੍ਹਾਂ ਦੀ ਉਮਰ 19 ਤੋਂ 50 ਸਾਲ ਦੇ ਵਿਚਕਾਰ ਹੈ।ਟੋਰਾਂਟੋ ਪੁਲਿਸ ਦੇ ਫਾਈਨੈਂਸ਼ੀਅਲ ਕਰਾਈਮਜ਼ ਯੂਨਿਟ ਦੇ ਡਿਟੈਕਟਿਵ ਡੇਵਿਡ ਕੌਫੀ ਨੇ ਦੱਸਿਆ ਕਿ ਮੁਲਜ਼ਮ ਜਾਅਲੀ ਟੈਕਸੀ ਡਰਾਈਵਰਾਂ ਦੇ ਰੂਪ ਵਿੱਚ ਲੋਕਾਂ ਨੂੰ ਧੋਖਾ ਦਿੰਦੇ ਸਨ। ਉਹ ਵਾਹਨਾਂ ਨੂੰ ਅਸਲੀ ਟੈਕਸੀਆਂ ਵਰਗਾ ਰੂਪ ਦਿੰਦੇ ਸਨ, ਜਿਨ੍ਹਾਂ ’ਤੇ ਨਕਲੀ ਸਾਈਨਬੋਰਡ ਵਰਤੇ ਜਾਂਦੇ ਸਨ, ਜੋ ਕਈ ਵਾਰ ਔਨਲਾਈਨ ਪਲੇਟਫਾਰਮ ਜਿਵੇਂ ਐਮਾਜ਼ਾਨ ਤੋਂ ਖਰੀਦੇ ਗਏ ਸਨ। ਜਦੋਂ ਯਾਤਰੀ ਟੈਕਸੀ ਵਿੱਚ ਸਵਾਰ ਹੁੰਦੇ, ਤਾਂ ਮੁਲਜ਼ਮ ਉਨ੍ਹਾਂ ਨੂੰ ਕ੍ਰੈਡਿਟ ਜਾਂ ਡੈਬਿਟ ਕਾਰਡ ਨਾਲ ਭੁਗਤਾਨ ਕਰਨ ਲਈ ਕਹਿੰਦੇ। ਭੁਗਤਾਨ ਦੌਰਾਨ, ਉਹ ਯਾਤਰੀ ਦਾ ਅਸਲੀ ਕਾਰਡ ਜਾਅਲੀ ਕਾਰਡ ਨਾਲ ਬਦਲ ਦਿੰਦੇ ਅਤੇ ਪਿੰਨ ਨੰਬਰ ਵੀ ਹਾਸਲ ਕਰ ਲੈਂਦੇ। ਇਸ ਤੋਂ ਬਾਅਦ, ਉਹ ਅਸਲੀ ਕਾਰਡ ਦੀ ਵਰਤੋਂ ਏਟੀਐਮ ਤੋਂ ਨਕਦੀ ਕਢਵਾਉਣ, ਜਾਅਲੀ ਚੈੱਕ ਜਮ੍ਹਾ ਕਰਕੇ ਖਾਤਿਆਂ ਦਾ ਬੈਲੰਸ ਵਧਾਉਣ ਅਤੇ ਮਹਿੰਗੀਆਂ ਚੀਜ਼ਾਂ ਜਿਵੇਂ ਇਲੈਕਟ੍ਰੌਨਿਕਸ, ਗਿਫਟ ਕਾਰਡ ਅਤੇ ਲਗਜ਼ਰੀ ਕੱਪੜੇ ਖਰੀਦਣ ਲਈ ਕਰਦੇ।
ਟੋਰਾਂਟੋ : 11 ਗ੍ਰਿਫਤਾਰ, ਲੱਖਾਂ ਡਾਲਰ ਦੀ ਠੱਗੀ, ਪੰਜਾਬੀ ਨੌਜਵਾਨਾਂ ਵੀ ਸ਼ਾਮਲ
Total Views: 186 ,
Real Estate



















