ਲੁਧਿਆਣਾ ਪੱਛਮੀ ਜ਼ਿਮਨੀ ਚੋਣ:51.33 ਫ਼ੀਸਦ ਵੋਟਿੰਗ

ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਵੀਰਵਾਰ ਨੂੰ ਨੇਪਰੇ ਚੜ੍ਹ ਗਈ। ਚੋਣ ਕਮਿਸ਼ਨ ਮੁਤਾਬਕ ਸ਼ਾਮ 7 ਵਜੇ ਤੱਕ 51.33 ਫ਼ੀਸਦ ਲੋਕਾਂ ਨੇ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਕੀਤੀ ਸੀ। ਮੌਸਮ ਸੁਖਾਵਾਂ ਰਹਿਣ ਦੇ ਬਾਵਜੂਦ ਵੋਟਿੰਗ ਦੀ ਰਫ਼ਤਾਰ ਮੱਠੀ ਰਹੀ ਪਰ ਕਈ ਵੱਡੇ ਸਨਅਤਕਾਰ ਇਸ ਵਾਰ ਵੋਟ ਪਾਉਣ ਲਈ ਲਾਈਨ ਵਿੱਚ ਲੱਗੇ ਨਜ਼ਰ ਆਏ। ਚੋਣ ਮੈਦਾਨ ਵਿੱਚ ਉਤਰੇ 14 ਉਮੀਦਵਾਰਾਂ ਦੀ ਕਿਮਸਤ ਦਾ ਫ਼ੈਸਲਾ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ਵਿੱਚ ਬੰਦ ਹੋ ਗਿਆ ਹੈ ਅਤੇ ਨਤੀਜਾ 23 ਜੂਨ ਆਵੇਗਾ।

Total Views: 179 ,
Real Estate