ਚੋਣ ਕਮਿਸ਼ਨ ਨੇ ਕਿਹਾ ਕਿ ਵੋਟਰ ਸ਼ਨਾਖਤੀ ਕਾਰਡ ਹੁਣ 15 ਦਿਨਾਂ ’ਚ ਵੋਟਰਾਂ ਨੂੰ ਮਿਲਣਗੇ, ਜਿਸ ਨਾਲ ਇਸ ਵਿੱਚ ਲੱਗਣ ਵਾਲਾ ਸਮਾਂ ਘਟ ਕੇ ਲਗਪਗ ਅੱਧਾ ਰਹਿ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ ਵੋਟਰਾਂ ਤੱਕ ਵੋਟਰ ਫੋਟੋ ਸ਼ਨਾਖਤੀ ਕਾਰਡ (ਈਪੀਆਈਸੀ) ਪਹੁੰਚਾਉਣ ’ਚ ਇੱਕ ਮਹੀਨੇ ਤੋਂ ਥੋੜ੍ਹਾ ਵੱਧ ਸਮਾਂ ਲੱਗਦਾ ਰਿਹਾ ਹੈ।ਚੋਣ ਕਮਿਸ਼ਨ ਨੇ ਕਿਹਾ ਕਿ ਵੋਟਰ ਦੀ ਨਵੀਂ ਰਜਿਸਟਰੇਸ਼ਨ ਜਾਂ ਮੌਜੂਦਾ ਵੋਟਰ ਦੇ ਵੇਰਵਿਆਂ ’ਚ ਤਬਦੀਲੀ ਦੇ 15 ਦਿਨਾਂ ਦੇ ਅੰਦਰ ਉਨ੍ਹਾਂ ਦੇ ਵੋਟਰ ਕਾਰਡਾਂ ਦੀ ਡਿਲਿਵਰੀ ਯਕੀਨੀ ਬਣਾਉਣ ਲਈ ਨਵੀਂ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।
Total Views: 224 ,
Real Estate



















