ਵਿਆਹ ’ਚ ਲਾੜੇ ਨੂੰ 14.50 ਲੱਖ ਦੇ ਨੋਟਾਂ ਦੀ ਪਾਈ ਮਾਲਾ, ਬਦਮਾਸ਼ਾਂ ਨੇ ਬੰਦੂਕ ਦੀ ਨੋਕ ‘ਤੇ ਲੁੱਟੀ

ਰਾਜਸਥਾਨ ਦੇ ਖੈਰਥਲ ਤਿਜਾਰਾ ਜ਼ਿਲ੍ਹੇ ਦੇ ਭਿਵਾੜੀ ਚੋਪਾਂਕੀ ਥਾਣਾ ਖੇਤਰ ਦੇ ਚੂਹੜਪੁਰ ਪਿੰਡ ’ਚ ਵਿਆਹ ਸਮਾਰੋਹ ਲਈ ਕਿਰਾਏ ‘ਤੇ ਲਏ 14.5 ਲੱਖ ਦੇ ਨੋਟਾਂ ਦੀ ਮਾਲਾ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਪੀੜਤ ਸ਼ਾਦ ਨੇ ਬੁੱਧਵਾਰ ਨੂੰ ਮਾਮਲਾ ਦਰਜ ਕਰਵਾਇਆ ਕਿ ਸ਼ਮਸੁਦੀਨ ਆਪਣੇ ਪਰਿਵਾਰ ਨਾਲ 1 ਜੂਨ ਨੂੰ ਪਿੰਡ ’ਚ ਇੱਕ ਵਿਆਹ ਵਿੱਚ ਸ਼ਾਮਲ ਹੋਇਆ ਸੀ।ਉਸਨੇ ਹਰਿਆਣਾ ਤੋਂ 14 ਲੱਖ 50 ਹਜ਼ਾਰ ਰੁਪਏ ਦੇ ਨੋਟਾਂ ਦੀ ਮਾਲਾ ਕਿਰਾਏ ‘ਤੇ ਲਈ ਸੀ, ਜਿਸਨੂੰ ਉਹ ਚੂਹੜਪੁਰ ਪਿੰਡ ਲੈ ਗਿਆ ਸੀ। ਸਮਾਰੋਹ ਤੋਂ ਬਾਅਦ, ਉਹ ਨੋਟਾਂ ਦੀ ਮਾਲਾ ਲੈ ਕੇ ਵਾਪਸ ਆ ਰਿਹਾ ਸੀ, ਜਦੋਂ ਰਸਤੇ ਵਿੱਚ ਇੱਕ ਕਾਰ ਨੇ ਉਸਦੀ ਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਵਿੱਚ ਸਵਾਰ ਬਦਮਾਸ਼ਾਂ ਨੇ ਉਸਨੂੰ ਹਥਿਆਰਾਂ ਨਾਲ ਧਮਕੀ ਦਿੱਤੀ ਅਤੇ ਉਸ ਤੋਂ ਨੋਟਾਂ ਦੀ ਮਾਲਾ ਖੋਹ ਲਈ ਅਤੇ ਭੱਜ ਗਏ।

Total Views: 357 ,
Real Estate