ਦੋ ਚੀਨੀ ਨਾਗਰਿਕ ਅਮਰੀਕਾ ਵਿੱਚ ਇੱਕ ਖ਼ਤਰਨਾਕ ਜੈਵਿਕ ਰੋਗਾਣੂ ਲੈ ਕੇ ਦਾਖਲ ਹੋਏ, ਦੋਨੋ ਕੀਤੇ ਗ੍ਰਿਫਤਾਰ

ਅਮਰੀਕੀ ਖੁਫੀਆ ਏਜੰਸੀ ਐਫਬੀਆਈ ਨੇ ਦੋ ਚੀਨੀ ਨਾਗਰਿਕਾਂ ਯੁਨਕਿੰਗ ਜਿਆਨ (33) ਅਤੇ ਜ਼ੁਨਯੋਂਗ ਲਿਊ (34) ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਅਮਰੀਕਾ ਵਿੱਚ ਇੱਕ ਖ਼ਤਰਨਾਕ ਜੈਵਿਕ ਰੋਗਾਣੂ “ਫੁਸੇਰੀਅਮ ਗ੍ਰਾਮੀਨੀਅਰਮ” (Fusarium graminearum) ਲੈ ਕੇ ਦਾਖਲ ਹੋਏ ਸਨ। ਅਮਰੀਕੀ ਜਾਂਚ ਏਜੰਸੀਆਂ ਦੇ ਅਨੁਸਾਰ, ਦੋਵਾਂ ‘ਤੇ ਉੱਲੀ ਦੀ ਤਸਕਰੀ, ਸਾਜ਼ਿਸ਼ ਅਤੇ ਵੀਜ਼ਾ ਧੋਖਾਧੜੀ ਦੇ ਦੋਸ਼ ਹਨ। ਇਹ ਉੱਲੀ ਵਿਗਿਆਨਕ ਭਾਸ਼ਾ ਵਿੱਚ “ਖੇਤੀਬਾੜੀ ਅੱਤਵਾਦ” ਹਥਿਆਰ ਮੰਨੀ ਜਾਂਦੀ ਹੈ।ਇਹ ਉੱਲੀ ਕਣਕ, ਜੌਂ, ਮੱਕੀ ਅਤੇ ਚੌਲਾਂ ਵਿੱਚ “ਹੈੱਡ ਬਲਾਈਟ” ਨਾਂ ਦੀ ਬਿਮਾਰੀ ਫੈਲਾਉਂਦੀ ਹੈ, ਜੋ ਵੱਡੀ ਗਿਣਤੀ ਵਿੱਚ ਫਸਲਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਜੇਕਰ ਇਹ ਰੋਗਾਣੂ ਭੋਜਨ ਰਾਹੀਂ ਮਨੁੱਖੀ ਪੇਟ ਤੱਕ ਪਹੁੰਚ ਜਾਵੇ, ਤਾਂ ਲੋਕਾਂ ਵਿੱਚ ਉਲਟੀਆਂ, ਦਸਤ, ਜਿਗਰ ਨੂੰ ਨੁਕਸਾਨ ਅਤੇ ਮੌਤ ਤੱਕ ਹੋ ਸਕਦੀ ਹੈ।ਦੋਵੇਂ ਚੀਨੀ ਨਾਗਰਿਕਾਂ ਨੇ ਉੱਲੀ ਨੂੰ ਚੀਨ ਤੋਂ ਅਮਰੀਕਾ ਲਿਆਉਣ ਅਤੇ ਮਿਸ਼ੀਗਨ ਯੂਨੀਵਰਸਿਟੀ ਦੀ ਲੈਬ ਵਿੱਚ ਖੋਜ ਕਰਨ ਦੀ ਯੋਜਨਾ ਬਣਾਈ ਸੀ।ਜਾਂਚ ਦੌਰਾਨ, ਦੋਵਾਂ ਨੇ ਪੁੱਛਗਿੱਛ ਵਿੱਚ ਸਹਿਯੋਗ ਨਹੀਂ ਕੀਤਾ ਅਤੇ ਵਾਰ-ਵਾਰ ਆਪਣੇ ਬਿਆਨ ਬਦਲੇ।ਐਫਬੀਆਈ ਦੇ ਅਨੁਸਾਰ, ਇਹ ਘਟਨਾ ਅਮਰੀਕਾ ਦੀ ਖੁਰਾਕ ਸਪਲਾਈ ਅਤੇ ਆਰਥਿਕਤਾ ਲਈ ਵੱਡਾ ਰਾਸ਼ਟਰੀ ਖ਼ਤਰਾ ਹੈ।

Total Views: 214 ,
Real Estate