ਹਰਿਆਣਾ ਦੀ ਟਰੈਵਲ ਵਲੌਗਰ ਜੋਤੀ ਮਲਹੋਤਰਾ ਨੂੰ ਪਾਕਿਸਤਾਨੀ ਏਜੰਟਾਂ ਨਾਲ ਸੰਵੇਦਨਸ਼ੀਲ ਖੁਫੀਆ ਜਾਣਕਾਰੀ ਸਾਂਝੀ ਕਰਨ ਅਤੇ ਉਨ੍ਹਾਂ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਦੋ ਦਿਨ ਬਾਅਦ, ਉਸਦਾ ਇੰਸਟਾਗ੍ਰਾਮ ਅਕਾਊਂਟ, ਜਿਸਦੇ 1.33 ਲੱਖ ਸਬਸਕ੍ਰਾਈਬਰ ਸਨ ਨੂੰ ਅੱਜ ਮਬਅੱਤਲ ਕਰ ਦਿਤਾ ਗਿਆ। ਜੋਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ, ਇੰਸਟਾਗ੍ਰਾਮ ’ਤੇ ਉਸਦੇ ਫਾਲੋਅਰਜ਼ ਦੀ ਗਿਣਤੀ 7,000 ਤੋਂ ਵੱਧ ਹੋ ਗਈ ਅਤੇ ਉਸਦੀ ਗ੍ਰਿਫ਼ਤਾਰੀ ਦੇ 24 ਘੰਟਿਆਂ ਦੇ ਅੰਦਰ, ਇੱਕ ਲੱਖ ਤੋਂ ਵੱਧ ਲੋਕਾਂ ਨੇ ਉਸਨੂੰ ਗੂਗਲ ’ਤੇ ਸਰਚ ਕੀਤਾ।ਮਲਹੋਤਰਾ – ਜਿਸਦਾ ਯੂਟਿਊਬ ਚੈਨਲ ‘ਟਰੈਵਲ ਵਿਦ ਜੀਓ’ ਹੈ ਜਿਸ ਦੇ 3.77 ਲੱਖ ਸਬਰਸਕ੍ਰਾਈਬਰ ਹਨ – ਕਈ ਸਪਾਂਸਰਡ ਯਾਤਰਾਵਾਂ ’ਤੇ ਪਾਕਿਸਤਾਨ ਜਾ ਚੁੱਕੀ ਹੈ ਅਤੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਠੀਕ ਪਹਿਲਾਂ ਪਾਕਿਸਤਾਨ ਗਈ ਸੀ। ਐਤਵਾਰ ਨੂੰ, ਪੁਲਿਸ ਨੇ ਖੁਲਾਸਾ ਕੀਤਾ ਕਿ ਜੋਤੀ ਨੂੰ ‘ਇੱਕ ਐਸਟ ਵਜੋਂ ਵਿਕਸਤ’ ਕੀਤਾ ਗਿਆ ਸੀ। ਪੁਲਿਸ ਨੇ ਅੱਗੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਚਾਰ ਦਿਨਾਂ ਤੱਕ ਚੱਲੇ ਟਕਰਾਅ ਦੌਰਾਨ, ਜੋਤੀ ਸਰਹੱਦ ਪਾਰ ਆਪਣੇ ਮਾਲਕਾਂ ਦੇ ਸੰਪਰਕ ਵਿੱਚ ਸੀ ਪਰ ਉਸ ਕੋਲ ਰੱਖਿਆ ਨਾਲ ਸਬੰਧਤ ਕੋਈ ਖੁਫੀਆ ਜਾਣਕਾਰੀ ਨਹੀਂ ਸੀ। ਪਾਕਿਸਤਾਨੀ ਏਜੰਟਾਂ ਨੇ ਉਸਨੂੰ ਦੇਸ਼ ਦੀ ਇੱਕ ਸਕਾਰਾਤਮਕ ਤਸਵੀਰ ਪੇਸ਼ ਕਰਨ ਲਈ ਵੀ ਕਿਹਾ ਸੀ।
ਜੋਤੀ ਮਲਹੋਤਰਾ ਦਾ ਇੰਸਟਾਗ੍ਰਾਮ ਅਕਾਊਂਟ ਕੀਤਾ ਮੁਅੱਤਲ
Total Views: 44 ,
Real Estate