ਯੂਰਪ ਵਿੱਚ ਗਰਮੀ ਦਾ ਕਹਿਰ: ਫਰਾਂਸ ਵਿੱਚ ਦੋ ਬੱਚਿਆਂ ਸਣੇ 18 ਮੌਤਾਂ

ਯੂਰਪ ਦੇ ਕਈ ਦੇਸ਼ ਇਸ ਸਮੇਂ ਭਿਆਨਕ ਗਰਮੀ ਦੀ ਲਪੇਟ ਵਿੱਚ ਹਨ। ਫਰਾਂਸ ਵਿੱਚ ਦੋ ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਸ਼ਹਿਰਾਂ ਵਿੱਚ ਤਾਪਮਾਨ ਦੇ ਪੁਰਾਣੇ ਰਿਕਾਰਡ ਟੁੱਟ ਗਏ ਹਨ।ਫਰਾਂਸ ਦੇ ਦੱਖਣ-ਪੂਰਬੀ ਸ਼ਹਿਰ ਕਾਰਪੈਂਟਰਾਸ ਵਿੱਚ ਦੋ ਅਤੇ ਚਾਰ ਸਾਲ ਦੇ ਦੋ ਬੱਚੇ ਕਾਰ ਵਿੱਚ ਬੇਹੋਸ਼ ਮਿਲੇ। ਇਸ ਤੋਂ ਇਲਾਵਾ Bordeaux ਖੇਤਰ ਵਿੱਚ 80 ਤੋਂ 95 ਸਾਲ ਉਮਰ ਦੇ ਤਿੰਨ ਬਜ਼ੁਰਗਾਂ ਦੀ ਗਰਮੀ ਕਾਰਨ ਸਿਹਤ ਵਿਗੜਨ ਨਾਲ ਮੌਤ ਹੋ ਗਈ। ਐਤਵਾਰ ਅਤੇ ਸੋਮਵਾਰ ਦੌਰਾਨ ਤੈਰਾਕੀ ਦੌਰਾਨ ਡੁੱਬਣ ਕਾਰਨ 13 ਹੋਰ ਲੋਕਾਂ ਦੀ ਵੀ ਜਾਨ ਚਲੀ ਗਈ।

Total Views: 1 ,
Real Estate