ਮਾਨ ਤੇ ਰਾਮੂਵਾਲੀਆ ਪਰਿਵਾਰ ਨੂੰ ਸਦਮਾ,ਮਾਸਟਰ ਹਰਚਰਨ ਸਿੰਘ ਗਿੱਲ ਰਾਮੂਵਾਲੀਆ ਦਾ ਬਰੈਂਪਟਨ ਵਿੱਚ ਦਿਹਾਂਤ

ਟੋਰਾਂਟੋ (ਬਲਜਿੰਦਰ ਸੇਖਾ ) ਅੱਜ ਸਵੇਰੇ ਗਾਇਕ ,ਅਦਾਕਾਰ ਹਰਭਜਨ ਮਾਨ ਦੇ ਸਹੁਰਾ ਸਾਹਿਬ ਤੇ ਸਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ਼ ਰਾਮੂਵਾਲੀਆ ਦੇ ਜੇਠੇ ਪੁੱਤਰ ਮਾਸਟਰ ਹਰਚਰਨ ਸਿੰਘ ਗਿੱਲ ਰਾਮੂਵਾਲਾ ਦਾ ਦਿਹਾਂਤ ਹੋ ਗਿਆ ਹੈ। ਮਾਸਟਰ ਹਰਚਰਨ ਸਿੰਘ ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੇ ਵੱਡੇ ਭਰਾ ਸਨ । ਲੰਮੇ ਸਮੇਂ ਤੋਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਰਹਿ ਰਹੇ ਸਨ ।ਸਾਡੇ ਨਾਲ ਇਹ ਜਾਣਕਾਰੀ ਸਤਿੰਦਰਪਾਲ ਸਿੰਘ ਸਿੱਧਵਾਂ ਨੇ ਸਾਂਝੀ ਕੀਤੀ ।ਮਾਸਟਰ ਹਰਚਰਨ ਸਿੰਘ ਗਿੱਲ ਰਾਮੂਵਾਲੀਆ ਦੇ ਦਿਹਾਂਤ ਤੇ ਕੈਨੇਡਾ ਦੀਆਂ ਵੱਖ ਵੱਖ ਸ਼ਖ਼ਸੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

Total Views: 54 ,
Real Estate