ਇਹ ਨੇ ਕੈਨੇਡਾ ਦੇ ਨਵੇਂ ਇੰਮੀਗਰੇਸ਼ਨ ਮੰਤਰੀ

ਟੋਰਾਂਟੋ (ਬਲਜਿੰਦਰ ਸੇਖਾ)- ਕੱਲ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਿੱਚ ਲੀਨਾ ਮੇਟਲੇਜ ਦਿਆਬ ਨੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ (IRCC) ਵਜੋਂ ਅਹੁਦਾ ਸੰਭਾਲਿਆ। ਪਹਿਲਾਂ ਇਹ ਬੀਬੀ 8 ਸਾਲ ਨੋਵਾ ਸਕੋਸ਼ੀਆ ਦੀ ਇਮੀਗ੍ਰੇਸ਼ਨ ਮੰਤਰੀ ਵੀ ਰਹਿ ਚੁੱਕੀ ਹੈ ।
ਉਮੀਦ ਹੈ ਕਿ ਜਲਦੀ ਹੀ ਕੈਨੇਡਾ ਦੀ ਇੰਮੀਗਰੇਸ਼ਨ ਦਾ ਵਿੱਚ ਵੱਡਾ ਬਦਲਾਅ ਆ ਸਕਦਾ ਹੈ । ਸਾਡੇ ਸੂਤਰਾਂ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਬਾਹਰ ਤੋਂ ਆਉਣ ਵਾਲੇ ਲੋਕਾਂ ਸਖ਼ਤੀ ਵਰਤੀ ਜਾਵੇਗੀ । ਭਾਰੀ ਮੰਦੀ ਦੇ ਦੌਰ ਵਿੱਚ ਚੱਲ ਰਹੇ ਕੈਨੇਡਾ ਨੂੰ ਪਹਿਲਾਂ ਸਰਕਾਰ ਵੱਲੋਂ ਇਸ ਵਿੱਚੌ ਕੱਢਣਾ ਪੈਣਾ ਜੇਕਰ ਨਵੇਂ ਰੁਜ਼ਗਾਰ ਵੱਧਦੇ ਹਨ ਤਾਂ ਸਰਕਾਰ ਕੈਨੇਡਾ ਅੰਦਰ ਰਹਿਣ ਵਾਲਿਆਂ ਨੂੰ ਪਹਿਲਾਂ ਪੱਕੇ ਕਰੇਗੀ । ਵਿਜਟਰ ਆ ਕੇ ਕੰਮ ਕਰਨ ਵਾਲਿਆਂ ਤੇ ਹੋਰ ਸਖ਼ਤੀ ਵਰਤੀ ਜਾ ਸਕਦੀ ਹੈ । ਉਮੀਦ ਹੈ ਕਿ ਨਵੀ ਸਰਕਾਰ ਤੇ ਮੰਤਰੀ ਜਲਦੀ ਇੰਮੀਗਰੇਸਨ ਵਿੱਚ ਵੱਡਾ ਬਦਲਾਅ ਲਿਆ ਸਕਦੇ ਹਨ ।

Total Views: 217 ,
Real Estate