ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਬਣਾਈ ਗਈ ਨਵੀਂ ਫੈਡਰਲ ਕੈਬਿਨੇਟ ‘ਚ 4 ਭਾਰਤੀ ਮੂਲ ਦੇ ਪੰਜਾਬੀ ਮੰਤਰੀ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਅਨੀਤਾ ਆਨੰਦ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ ਹੈ। ਇਹ ਪਹਿਲੀ ਵਾਰ ਹੈ ਕਿ ਕਿਸੇ ਭਾਰਤੀ ਮੂਲ ਦੀ ਔਰਤ ਨੂੰ ਵਿਦੇਸ਼ ਮੰਤਰੀ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ।
- ਅਨੀਤਾ ਆਨੰਦ: ਵਿਦੇਸ਼ ਮੰਤਰੀ (ਪਹਿਲੀ ਭਾਰਤੀ ਮੂਲ ਦੀ ਔਰਤ ਜੋ ਵਿਦੇਸ਼ ਮੰਤਰੀ ਬਣੀ)।
- ਮਨਿੰਦਰ ਸਿੱਧੂ: ਕੈਬਿਨੇਟ ਮੰਤਰੀ (ਕੌਮਾਂਤਰੀ ਵਪਾਰ ਵਿਭਾਗ)।
- ਰਣਦੀਪ ਸਿੰਘ ਸਰਾਏ: ਰਾਜ ਮੰਤਰੀ (ਅੰਤਰਰਾਸ਼ਟਰੀ ਵਿਕਾਸ ਵਿਭਾਗ), ਜੋ ਜਲੰਧਰ ਨੇੜਲੇ ਪਿੰਡ ਸਰਾਏ ਖਾਸ ਦੇ ਪਿਛੋਕੜ ਵਾਲੇ ਹਨ।
- ਰੂਬੀ ਸਹੋਤਾ: ਰਾਜ ਮੰਤਰੀ (ਜੁਰਮ ਰੋਕੂ ਵਿਭਾਗ)।
Total Views: 288 ,
Real Estate



















