ਸੀਬੀਐੱਸਈ ਨੇ 12ਵੀਂ ਤੇ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਹਨ। ਪ਼ੀਖਿਆਵਾਂ ਦੇ ਕੰਟਰੋਲਰ ਸੰਯਮ ਭਾਰਦਵਾਜ ਨੇ ਕਿਹਾ ਕਿ ਦੋਵਾਂ ਜਮਾਤਾਂ ਦੇ ਨਤੀਜਿਆਂ ਵਿਚ ਕੁੜੀਆਂ ਨੇ ਇਸ ਸਾਲ ਮੁੜ ਬਾਜ਼ੀ ਮਾਰੀ ਹੈ।ਬਾਰ੍ਹਵੀਂ ਦੀ ਪ੍ਰੀਖਿਆ ਵਿਚ ਕੁੜੀਆਂ ਨੇ ਐਤਕੀਂ ਮੁੰਡਿਆਂ ਨਾਲੋਂ ਪੰਜ ਫੀਸਦ ਵੱਧ ਅੰਕ ਲਏ ਹਨ। ਐਤਕੀਂ ਪਾਸ ਫੀਸਦ 88.39 ਰਹੀ ਜੋ ਪਿਛਲੇ ਸਾਲ ਦੀ 87.98 ਫੀਸਦ ਨਾਲੋਂ ਥੋੜ੍ਹੀ ਵਧ ਹੈ। ਕੁੜੀਆਂ ਦੀ ਪਾਸ ਫੀਸਦ 91.64 ਜਦੋਂਕਿ ਲੜਕਿਆਂ ਦੀ 85.70 ਫੀਸਦ ਰਹੀ। ਟਰਾਂਸਜੈਂਡਰ ਉਮੀਦਵਾਰਾਂ ਦੀ ਪਾਸ ਫੀਸਦ 100 ਪ੍ਰਤੀਸ਼ਤ ਰਹੀ ਜੋ ਪਿਛਲੇ ਸਾਲ 50 ਫੀਸਦ ਸੀ।
Total Views: 228 ,
Real Estate



















