ਕਈ ਰਾਜਾਂ ‘ਚ 7 ਮਈ ਨੂੰ ਹੋਵੇਗੀ ਸਿਵਲ ਡਿਫੈਂਸ ਲਈ ਮੌਕ ਡ੍ਰਿਲ

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧਦਾ ਜਾ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕਈ ਰਾਜਾਂ ਨੂੰ 7 ਮਈ ਨੂੰ ਸਿਵਲ ਡਿਫੈਂਸ ਲਈ ਮੌਕ ਡ੍ਰਿਲਸ ਆਯੋਜਿਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੇਂਦਰ ਸਰਕਾਰ ਦੇ ਸੂਤਰਾਂ ਅਨੁਸਾਰ, ਕੇਂਦਰੀ ਗ੍ਰਹਿ ਮੰਤਰਾਲੇ (MHA) ਨੇ ਕਈ ਰਾਜਾਂ ਨੂੰ 7 ਮਈ ਨੂੰ ਸਿਵਲ ਡਿਫੈਂਸ ਲਈ ਮੌਕ ਡ੍ਰਿਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਮੌਕ ਡ੍ਰਿਲ ਵਿੱਚ ਸਿਖਲਾਈ ਦਿੱਤੀ ਜਾਵੇਗੀ। ਐਮਰਜੈਂਸੀ, ਅੱਗ, ਹਵਾਈ ਹਮਲੇ ਅਤੇ ਗੋਲੀਬਾਰੀ ਦੀ ਸਥਿਤੀ ਵਿੱਚ ਆਪਣੇ ਆਪ ਨੂੰ ਕਿਵੇਂ ਬਚਾਇਆ ਜਾਵੇ? ਇਸ ਲਈ ਸਿਖਲਾਈ ਅਤੇ ਮੌਕ ਡਰਿੱਲ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।ਆਮ ਨਾਗਰਿਕਾਂ, ਵਿਦਿਆਰਥੀਆਂ ਆਦਿ ਨੂੰ ਸਿਵਲ ਡਿਫੈਂਸ ਨਾਲ ਸਬੰਧਤ ਜਾਣਕਾਰੀ ਅਤੇ ਸਿਖਲਾਈ ਪ੍ਰਦਾਨ ਕਰਨਾ, ਤਾਂ ਜੋ ਉਹ ਕਿਸੇ ਵੀ ਦੁਸ਼ਮਣ ਦੇ ਹਮਲੇ ਦੀ ਸਥਿਤੀ ਵਿੱਚ ਆਪਣੀ ਰੱਖਿਆ ਕਰ ਸਕਣ।

Total Views: 248 ,
Real Estate