ਕੈਨੇਡਾ : ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਵਰਕ ਪਰਮਿਟ ਵਾਲਿਆਂ ਲਈ ਕੀਤਾ ਵੱਡਾ ਐਲਾਨ

ਟੋਰਾਂਟੋ(ਬਲਜਿੰਦਰ ਸੇਖਾ)- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਅੱਜ ਐਲਾਨ ਕੀਤਾ ਕਿ 2027 ਤੱਕ ਕੈਨੇਡਾ ਦੀ ਆਬਾਦੀ ਦੇ 5% ਤੋਂ ਘੱਟ ਅਸਥਾਈ ਕਰਮਚਾਰੀਆਂ (ਵਰਕ ਪਰਮਿਟ) ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕੁੱਲ ਗਿਣਤੀ ਨੂੰ ਸੀਮਤ ਕਰਨ ਦਾ ਵਾਅਦਾ ਕੀਤਾ ਹੈ।
ਸਾਡੇ ਨੁਮਾਇੰਦੇ ਨੇ ਪ੍ਰਧਾਨ ਮੰਤਰੀ ਦਫ਼ਤਰ ਤੇ ਨਵੇਂ ਬਣੇ ਮੈਂਬਰ ਪਾਰਲੀਮੈਂਟਾਂ ਨੂੰ ਸੁਝਾਅ ਦਿੱਤਾ ਕਿ ਕੈਨੇਡਾ ਦੇ ਅੰਦਰ ਰਹਿ ਰਹੇ ਵਿਦਿਆਰਥੀਆਂ ਤੇ ਵਰਕ ਪਰਮਿਟ ਧਾਰਕਾਂ ਨੂੰ ਪਹਿਲ ਦੇ ਆਧਾਰ ਤੇ ਕੈਨੇਡਾ ਦੀ ਪੱਕੀ ਇੰਮੀਗਰੇਸਨ ਦਿੱਤੀ ਜਾਵੇ ।ਕੈਨੇਡੀਅਨ ਵੱਲੋਂ ਮਹਿਸੂਸ ਕੀਤਾ ਜਾ ਰਿਹਾ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੇ ਆਪਣੇ ਤਜਰਬੇ ਨਾਲ ਬੀਤੇ ਵਿੱਚ ਕੈਨੇਡਾ ਦੀ ਖਰਾਬ ਇਕਾਨਮੀ ਤੇ ਹਾਲਾਤਾਂ ਨੂੰ ਛੇਤੀ ਕਾਬੂ ਕਰ ਲੈਣਗੇ।

Total Views: 248 ,
Real Estate