ਟਰੰਪ ਦੇ ਫੈਸਲੇ ਨੇ ਉਡਾਈ ਟਰੱਕ ਡਰਾਈਵਰਾਂ ਦੀ ਨੀਂਦ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਕਾਰਜਕਾਰੀ ਹੁਕਮ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਤਹਿਤ ਅਮਰੀਕੀ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਦੀ ਜਾਣਕਾਰੀ ਹੋਣ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਨੇ ਤਿੰਨ ਹੁਕਮਾਂ ‘ਤੇ ਹਸਤਾਖਰ ਕੀਤੇ ਹਨ ਜਿਨ੍ਹਾਂ ਵਿਚੋਂ ਇਕ ਵਿਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਟਰੱਕ ਚਾਲਕਾਂ ਨੂੰ ਅੰਗਰੇਜ਼ੀ ਵਿਚ ਨਿਪੁੰਨ ਹੋਣਾ ਚਾਹੀਦਾ ਹੈ।ਟਰੰਪ ਵੱਲੋਂ ਜਾਰੀ ਕੀਤੇ ਹੁਕਮ ਵਿਚ ਕਿਹਾ ਗਿਆ ਹੈ ਕਿ ਪੇਸ਼ੇਵਰ ਡਰਾਈਵਰਾਂ ਲਈ ਅੰਗਰੇਜ਼ੀ ਵਿਚ ਨਿਪੁੰਨ ਹੋਣਾ ਲਾਜ਼ਮੀ ਹੈ। ਉਨ੍ਹਾਂ ਨੂੰ ਟ੍ਰੈਫਿਕ ਸਿਗਨਲਸ ਨੂੰ ਪੜ੍ਹਨ ਤੇ ਸਮਝਣ ਦੀ ਸਮਰੱਥਾ ਹੋਣੀ ਚਾਹੀਦੀ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਚਾਲਕਾਂ ਨੂੰ ਬਾਰਡਰ ਪੈਟਰੋਲਿੰਗ ਤੇ ਕਾਰਗੋ ਸਟੇਸ਼ਨ ਅਧਿਕਾਰੀਆਂ ਨਾਲ ਗੱਲਬਾਤ ਵੀ ਕਰਨੀ ਆਉਣੀ ਚਾਹੀਦੀ ਹੈ। ਇਸ ਹੁਕਮ ਨਾਲ ਅਮਰੀਕੀ ਸਿੱਖ ਟਰੱਕ ਡਰਾਈਵਰ ਬਹੁਤ ਚਿੰਤਤ ਹਨ।

Total Views: 293 ,
Real Estate