ਨਿਗੂਣੇ ਮਿਹਨਤਾਨੇ ਤੇ ਕੰਮ ਕਰ ਰਹੇ ਵਰਕਰਾਂ ਦੀ ਸਾਰ ਲਵੇ ਸਰਕਾਰ-ਡੀ ਟੀ ਐਫ਼
ਮਾਨਸਾ,18 ਅਪ੍ਰੈਲ(PNO)-ਨੀਂਹ ਪੱਥਰਾਂ ਦੀ ਸਿੱਖਿਆ ਕ੍ਰਾਂਤੀ ਦੇ ਰੌਲੇ ਵਿੱਚ ਸਕੂਲਾਂ ਵਿੱਚ ਕੰਮ ਕਰਦਾ ਸਭ ਤੋਂ ਵਧ ਪੀੜਿਤ ਵਰਗ ਮਿਡ ਡੇ ਮੀਲ ਵਰਕਰ, ਸਫਾਈ ਕਰਮਚਾਰੀ ਅਤੇ 160 ਕੱਚੇ ਅਧਿਆਪਕਾਂ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ|ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਰੇਸ਼ਮ ਸਿੰਘ ਬਠਿੰਡਾ ਦੀ ਅਗਵਾਈ ਵਿੱਚ ਡੀ ਟੀ ਐਫ਼ ਦੇ ਜਿਲ੍ਹਾ ਮਾਨਸਾ ਦੇ ਪ੍ਰਧਾਨ ਕਰਮਜੀਤ ਤਾਮਕੋਟ ਅਤੇ ਹਰਜਿੰਦਰ ਅਨੂਪਗੜ ਨੇ ਜਾਣਕਾਰੀ ਦਿੰਦੇ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਦਮਗਜ਼ੇ ਮਾਰਨ ਵਾਲੀ ਪੰਜਾਬ ਸਰਕਾਰ ਨੇ ਸਕੂਲਾਂ ਦੇ ਸਭ ਤੋਂ ਵਧ ਸੋਸ਼ਿਤ ਵਰਗ ਮਿਡ ਡੇ ਮੀਲ ਕਰਮਚਾਰੀ, ਸਫਾਈ ਕਰਮਚਾਰੀ ਅਤੇ ਤਨਖਾਹ ਵਾਧੇ ਤੋਂ ਵਾਂਝੇ ਰਹਿ ਗਏ 160 ਕੱਚੇ ਅਧਿਆਪਕਾਂ ਵੱਲ ਕੋਈ ਧਿਆਨ ਨਹੀਂ ਦਿੱਤਾ|ਉਹਨਾਂ ਜਾਣਕਾਰੀ ਦਿੰਦੇ ਕਿਹਾ ਕਿ ਮਿਡ ਡੇ ਮੀਲ ਵਰਕਰ 100 ਰੁਪਏ ਪ੍ਰਤੀ ਦਿਨ, ਸਫਾਈ ਵਰਕਰ 100 ਰੁਪਏ ਪ੍ਰਤੀ ਦਿਨ ਅਤੇ ਤਨਖਾਹ ਵਾਧੇ ਤੋਂ ਵਾਂਝੇ ਰਹੇ 160 ਕੱਚੇ ਅਧਿਆਪਕ ਸਿਰਫ 5000 ਰੁਪਏ ਮਹੀਨਾ ਤੇ ਕੰਮ ਕਰ ਰਹੇ ਹਨ|ਉਹਨਾਂ ਦੱਸਿਆ ਕਿ ਇਹਨਾਂ ਦੀ ਤਨਖਾਹ ਮਨਰੇਗਾ ਕਾਮਿਆਂ ਤੋਂ ਵੀ ਘੱਟ ਹੈ ਅਤੇ ਉਹ ਸਰਕਾਰ ਤੇ ਆਸ ਲਗਾਈ ਬੈਠੇ ਕਿਸੇ ਹੋਰ ਕਿੱਤੇ ਨੂੰ ਵੀ ਨਹੀਂ ਅਪਨਾ ਰਹੇ|ਡੀ ਟੀ ਐਫ਼ ਦੇ ਸੀਨੀਅਰ ਆਗੂਆਂ ਗੁਰਤੇਜ ਉਭਾ, ਰਾਜਵਿੰਦਰ ਸਿੰਘ ਬੈਹਣੀਵਾਲ, ਗੁਰਬਚਨ ਹੀਰੇਵਾਲਾ, ਗੁਰਪ੍ਰੀਤ ਭੀਖੀ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਦੀ ਹਨੇਰੀ ਜਦ ਸਕੂਲਾਂ ਵਿੱਚ ਵੜਦੀ ਹੈ ਤਾਂ ਉਸਦਾ ਧਿਆਨ ਇਹਨਾਂ ਪੀੜਿਤ ਵਰਗਾਂ ਵੱਲ ਨਹੀਂ ਜਾਂਦਾ|ਆਗੂਆਂ ਨੇ ਕਿਹਾ ਕਿ ਸਸਤੇ ਇਨਕਲਾਬ ਦਾ ਸ਼ਿਕਾਰ ਹੋਏ ਇਹ ਵਰਗ ਇਸ ਝੂਠੀ ਸਰਕਾਰ ਨੂੰ ਵੋਟਾਂ ਪਾ ਕੇ ਪਛਤਾ ਰਹੇ ਹਨ|ਜਥੇਬੰਦੀ ਦੇ ਆਗੂਆਂ ਨਿਧਾਨ ਸਿੰਘ, ਸ਼ਿੰਗਾਰਾ ਸਿੰਘ, ਤਰਸੇਮ ਬੋੜਾਵਾਲ, ਹਰਫੂਲ ਸਿੰਘ, ਰਾਜਿੰਦਰਪਾਲ ਸਿੰਘ ਸਰਕਾਰ ਤੋਂ ਮੰਗ ਕੀਤੀ ਕਿ ਸਕੂਲਾਂ ਚ ਨੀਂਹ ਪੱਥਰਾਂ ਤੋਂ ਪਰਦੇ ਹਟਾਉਣ ਤੋਂ ਪਹਿਲਾ ਇਹਨਾਂ ਦੇ ਰੁਜਗਾਰ ਨੂੰ ਪੱਕਾ ਕਰਨ ਦਾ ਹੀਲਾ ਕਰੇ ਨਹੀਂ ਤਾਂ ਆਉਣ ਵਾਲੀਆਂ ਵੋਟਾਂ ਵਿੱਚ ਸਰਕਾਰ ਨੂੰ ਇਹਨਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਵੇਗਾ|ਇਸ ਮੌਕੇ ਨਵੀਨ ਬੋਹਾ,ਅਮਰੀਕ ਬੋਹਾ,ਰਾਜ ਸਿੰਘ,ਨਵਜੋਸ਼ ਸਪੋਲੀਆ,ਸੰਦੀਪ ਧਰਮਪੁਰਾ,ਗੁਰਦੀਪ ਬਰਨਾਲਾ , ਚਰਨਪਾਲ ਸਿੰਘ, ਜਸਵਿੰਦਰ ਹਾਕਮਵਾਲਾ,ਬਲਕਾਰ ਸਿੰਘ, ਗੁਰਦੀਪ ਝੰਡੂਕੇ, ਸੁਖਚੈਨ ਸੇਖੋਂ, ਜਗਦੇਵ ਸਿੰਘ, ਮੱਘਰ ਸਿੰਘ, ਜਗਪਾਲ ਸਿੰਘ, ਅਰਵਿੰਦਰ ਸਿੰਘ, ਕੁਲਵਿੰਦਰ ਜੋਗਾ, ਅਮਨਦੀਪ ਕੌਰ, ਬੇਅੰਤ ਕੌਰ, ਖੁਸ਼ਵਿੰਦਰ ਕੌਰ , ਅਮਰਪ੍ਰੀਤ ਕੌਰ,ਨਿਰਲੇਪ ਕੌਰ,ਮਨਵੀਰ ਕੌਰ, ਗੁਰਜੀਤ ਮਾਨਸਾ,ਅਮਰਜੀਤ ਸਿੰਘ,ਸੁਖਵਿੰਦਰ ਗਾਮੀਵਾਲਾ, ਜਸਵਿੰਦਰ ਕਾਮਰੇਡ, ਰੋਹਿਤ ਬੁਰਜ ਹਰੀ, ਹਰਵਿੰਦਰ ਸਮਾਓ, ਮਨਦੀਪ ਕੁਮਾਰ ਆਦਿ ਅਧਿਆਪਕ ਆਗੂ ਹਾਜ਼ਰ ਸਨ |