ਦਿਆਲ ਕੌਰ ਪਵਾਤ
ਅੱਜ ਦੇ ਮਨੁੱਖ ਦੇ ਮਨ ਦੀ ਹਾਲਤ ਇੱਕ ਚੰਚਲ ਘੋੜੇ ਦੀ ਤਰ੍ਹਾਂ ਹੈ ਜੋ ਹਰ ਵੇਲੇ ਇੱਧਰ ਉੱਧਰ ਭਟਕਦਾ ਫਿਰਦਾ ਹੈ ।ਜਿਸ ਕਾਰਨ ਸਾਡੇ ਮਨ ਦੀ ਸਥਿਤੀ ਸਥਿਰ ਨਹੀਂ ਰਹਿ ਸਕਦੀ ।ਇਹ ਸਾਡਾ ਮਨ ਹੀ ਸਥਿਰ ਨਹੀਂ ਹੁੰਦਾ ਤਾਂ ਅਸੀਂ ਚੰਗਾ ਸੋਚ ਨਹੀਂ ਸਕਦੇ ।ਨਾ ਹੀ ਅਸੀਂ ਆਪਣੇ ਸਰੀਰ ਨੂੰ ਅਰੋਗ ਰੱਖ ਸਕਦੇ | ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕਾਂ ਦਾ ਬੀ.ਪੀ ਅੱਪ ਅਤੇ ਡਾਊਨ ਹੁੰਦਾ ਰਹਿੰਦਾ ਹੈ ।ਜੇ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਸਾਡੇ ਮਨ ਦੀ ਸ਼ਾਂਤੀ ਸਭ ਤੋਂ ਪਹਿਲਾਂ ਜ਼ਰੂਰੀ ਹੈ ।ਪਰ ਅਜਿਹਾ ਕਰਨਾ ਹਰ ਮਨੁੱਖ ਦੇ ਵੱਸ ਦਾ ਰੋਗ ਨਹੀਂ ।ਇਸ ਨੂੰ ਸਹੀ ਰੱਖਣ ਲਈ ਸਾਨੂੰ ਬਹੁਤ ਕੁਝ ਕਰਨਾ ਪੈਣਾ ਹੈ ।
ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੀਆਂ ਲੋੜਾਂ ਨੂੰ ਸੀਮਤ ਰੱਖਣਾ ਚਾਹੀਦਾ ਹੈ ।ਪੁਰਾਣੇ ਲੋਕਾਂ ਦੀਆਂ ਲੋੜਾਂ ਬਹੁਤ ਘੱਟ ਹੁੰਦੀਆਂ ਸਨ ਜਿਸ ਕਾਰਨ ਉਹ ਸ਼ਾਂਤਮਈ ਜੀਵਨ ਬਤੀਤ ਕਰਦੇ ਸਨ ।
ਦੂਜਾ ਜੇ ਕੋਈ ਸਾਡੇ ਤੋਂ ਅੱਗੇ ਵਧ ਰਿਹਾ ਹੈ ।ਕਈ ਲੋਕ ਉਸ ਦੀ ਤਰੱਕੀ ਨੂੰ ਦੇਖ ਕੇ ਖ਼ੁਸ਼ ਨਹੀਂ ਹੁੰਦੇ, ਦੂਜਿਆਂ ਨੂੰ ਵਧਦੇ ਫੁਲਦੇ ਦੇਖ ਕੇ ਆਪਣੇ ਮਨ ਵਿਚ ਈਰਖਾ ਰੱਖਦੇ ਹਨ | ਗੁੱਸੇ, ਈਰਖਾ , ਨਫ਼ਰਤ ਕਾਰਨ ਮਨੁੱਖੀ ਮਨ ਸ਼ਾਂਤ ਨਹੀਂ ਰਹਿੰਦਾ ।ਸਾਨੂੰ ਦੂਜਿਆਂ ਨਾਲ ਈਰਖਾ ਕਰਨ ਦੀ ਬਜਾਏ ਉਨ੍ਹਾਂ ਦੀਆਂ ਖ਼ੁਸ਼ੀਆਂ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ।ਇਸ ਨਾਲ ਸਾਡੇ ਮਨ ਨੂੰ ਵੀ ਸ਼ਾਂਤੀ ਮਿਲ ਸਕਦੀ ਹੈ । ਦੂਜਿਆਂ ਦੀ ਖ਼ੁਸ਼ੀਆਂ ਵਿੱਚ ਸ਼ਾਮਿਲ ਹੋਣ ਨਾਲ ਤੁਹਾਡੇ ਮਨ ਵੀ ਖ਼ੁਸ਼ ਹੁੰਦਾ ਹੈ ।
ਹਰ ਇੱਕ ਮਨੁੱਖ ਦੀ ਆਪਣੀ ਨਿੱਜੀ ਜ਼ਿੰਦਗੀ ਹੁੰਦੀ ਹੈ | ਉਸ ਨੂੰ ਪਤਾ ਹੈ ਕਿ ਮੈਂ ਕਿਸ ਤਰ੍ਹਾਂ ਜੀਅ ਰਿਹਾ ਹਾਂ ।
ਤੀਜਾ ; ਅਸੀਂ ਆਪਣੇ ਬਾਰੇ ਘੱਟ ਸੋਚਦੇ ਹਾਂ ਦੂਜਿਆਂ ਬਾਰੇ ਸਾਨੂੰ ਜ਼ਿਆਦਾ ਚਿੰਤਾ ਲੱਗੀ ਰਹਿੰਦੀ ਹੈ ।ਸਾਡਾ ਗੁਆਂਢੀ ਕੀ ਕਰਦਾ ਹੈ? ਕਿੱਥੇ ਜਾਂਦਾ ਹੈ? ਕਈ ਲੋਕਾਂ ਨੂੰ ਤਾਂ ਇਹ ਆਦਤ ਹੁੰਦੀ ਹੈ? ਗੁਆਂਢੀ ਬਾਰੇ ਜਦ ਤਕ ਪੂਰਾ ਪਤਾ ਨਹੀਂ ਲੱਗਦਾ ਉਦੋਂ ਤਕ ਤਾਂ ਉਸ ਨੂੰ ਆਪਣੀ ਰੋਟੀ ਵੀ ਚੰਗੀ ਨਹੀਂ ਲੱਗਦੀ ।
ਅਸੀਂ ਦੂਜਿਆਂ ਦੀਆਂ ਰੀਸਾਂ ਬਹੁਤ ਕਰਦੇ ਹਨ ।ਭਾਵੇਂ ਉਹ ਰੀਸ ਕਰਨ ਲਈ ਸਾਡੇ ਕੋਲ ਸਾਧਨ ਹੋਣ ਜਾਂ ਨਾ ਹੋਣ ।ਮਨ ਦੇ ਵਿੱਚ ਜਨੂੰਨ ਬਣ ਜਾਂਦਾ ਹੈ| ਇਹ ਕੰਮ ਮੈਂ ਵੀ ਏਦਾਂ ਹੀ ਕਰੂੰਗਾ ।ਫਿਰ ਅਸੀਂ ਧਨੀਆਂ ਦੀਆਂ ਰੀਸਾਂ ਕਰਨ ਲਈ ਕਰਜ਼ੇ ਚੁੱਕਦੇ ਹਾਂ। ਵਿਆਜ ਭਰਦੇ ਹਨ।ਜਦੋਂ ਅਸੀਂ ਕਰਜ਼ਾ ਮੋੜਨ ਦੇ ਕਾਬਲ ਨਹੀਂ ਹੁੰਦੇ ਫਿਰ ਸਾਨੂੰ ਦਿਨ ਰਾਤ ਚਿੰਤਾ ਵੱਢ ਵੱਢ ਖਾਂਦੀ ਹੈ ।
ਹੋਰ ਵੀ ਬਹੁਤ ਛੋਟੇ ਮੋਟੇ ਅਨੇਕਾਂ ਹੀ ਚ ਇੱਕ ਕਾਰਨ ਹਨ ਜੋ ਅਸੀਂ ਦੂਜਿਆਂ ਦੇ ਮਗਰ ਲੱਗ ਕੇ ਕਰਦੇ ਹਨ ।ਜੇ ਤੁਸੀਂ ਸ਼ਾਂਤਮਈ ਤੇ ਅਰੋਗ ਜੀਵਨ ਬਤੀਤ ਕਰਨਾ ਚਾਹੁੰਦੇ ਹਨ ਤਾਂ ਸਾਨੂੰ ਸਬਰ -ਸੰਤੋਖ ਦਾ ਪੱਲਾ ਫੜ ਲੈਣਾ ਚਾਹੀਦਾ ।
ਸਹਿਜ ਅਵਸਥਾ ਵਿੱਚ ਵਿਚਰਨਾ ਇਕ ਤੰਦਰੁਸਤੀ ਦੀ ਨਿਸ਼ਾਨੀ ਹੈ | ਧੀਰਜ ਨਾਲ ਤੁਰਨਾ, ਸਬਰ -ਸੰਤੋਖ ਨਾਲ ਜੀਵਨ ਬਤੀਤ ਕਰਨਾ ਇਹ ਹਰ ਇੱਕ ਮਨੁੱਖ ਨਹੀਂ ਕਰ ਸਕਦਾ ।ਇਹ ਉਹੀ ਮਨੁੱਖ ਜੀਵਨ ਬਤੀਤ ਕਰ ਸਕਦਾ ਹੈ ਜਿਸ ਨੂੰ ਇਹ ਦਾਤ ਪ੍ਰਮਾਤਮਾ ਵੱਲੋਂ ਨਸੀਬ ਹੋਈ ਹੋਵੇ ।ਜੋ ਮਨੁੱਖ ਠਰੰਮੇ ਨਾਲ ਰਹਿ ਕੇ ਆਪਣੇ ਕੰਮ ਕਰਦਾ ਹੈ ਉਹ ਸਰੀਰਕ ਤੇ ਮਾਨਸਿਕ ਪੱਖੋਂ ਬੜਾ ਤੰਦਰੁਸਤ ਹੁੰਦਾ ਹੈ ।
ਅਜੋਕੇ ਸਮੇਂ ਵਿੱਚ ਹਰ ਮਨੁੱਖ ਨੂੰ ਕਾਹਲ ਲੱਗੀ ਹੋਈ ।ਮਨ ਨੂੰ ਬੇਚੈਨੀ ਲੱਗੀ ਹੋਈ ਰਹਿੰਦੀ| ਦੂਜਿਆਂ ਵਿਚੋਂ ਕਮੀਆਂ ਲੱਭਣੀਆਂ ਜਾਣਦਾ ਹਾਂ ।ਕਈ ਵਾਰੀ ਮੈਂ ਸੋਚਦੀ ਸਾਡੇ ਸਮਾਜ ਵਿੱਚ ਅਜਿਹਾ ਕਿਉਂ ਹੋ ਰਿਹਾ ਹੈ?ਕੀ ਕਾਰਨ ਹੈ ਇੰਨੀਆਂ ਸਹੂਲਤਾਂ ਹੋਣ ਦੇ ਬਾਵਜੂਦ ਵੀ ਅੱਜ ਦਾ ਮਨੁੱਖ ਕਿਉਂ ਭਟਕਦਾ ਫਿਰਦਾ ਹੈ ?
ਮੰਨਦੇ ਹਾਂ ਕਿ ਗ਼ਰੀਬ ਲੋਕਾਂ ਨੂੰ ਆਪਣੀ ਰੋਟੀ ਦਾ ਤੇ ਖਰਚੇ ਦਾ ਫ਼ਿਕਰ ਹੁੰਦਾ ਹੈ ਪਰ ਜੋ ਵੱਡੇ ਵੱਡੇ ਅਮੀਰ ਲੋਕ ਕਿਉਂ ਬੇਚੈਨ ਰਹਿੰਦੇ ਹਨ?
ਜਿਨ੍ਹਾਂ ਲੋਕਾਂ ਕੋਲ ਜ਼ਿੰਦਗੀ ਦੀਆਂ ਸਾਰੀਆਂ ਸਹੂਲਤਾਂ ਵੀ ਹਨ ਉਹ ਵੀ ਬੇਚੈਨੀ ਤੋਂ ਆਪਣਾ ਪਿੱਛਾ ਨਹੀਂ ਛੁਡਾ ਸਕਦੇ ।ਅਸੀਂ ਹਰ ਰੋਜ਼ ਪੜ੍ਹਦੇ -ਸੁਣਦੇ ਹਾਂ ਕਿ ਰਾਜਨੀਤੀ ਵਿਚ ਲੋਕ ਸਿਰਫ਼ ਕੁੁਰਸੀ ਦੇ ਮਗਰ ਭੱਜੇ ਫਿਰਦੇ ਹਨ ।ਉਨ੍ਹਾਂ ਲੋਕਾਂ ਨੂੰ ਜਨਤਾ ਦੀਆਂ ਫ਼ਿਕਰ ਨਹੀਂ ਹੈ ।ਫ਼ਿਕਰ ਹੈ ਤਾਂ ਸਿਰਫ਼ ਕੁਰਸੀ ਦਾ | ਇਸ ਲਈ ਹੀ ਉਹ ਸੰਭਵ ਤੇ ਅਸੰਭਵ ਹਰ ਕੰਮ ਕਰਨ ਲਈ ਤਿਆਰ ਹੈ ।ਮੈਨੂੰ ਤਾਂ ਲੱਗਦਾ ਹੈ ਕਿ ਉਹ ਮਾਨਸਿਕ ਬਿਮਾਰੀ ਦੇ ਸ਼ਿਕਾਰ ਹੋ ਗਏ ।ਇਹੋ ਜਿਹੇ ਲੋਕਾਂ ਨੂੰ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਆਪਣਾ ਇਲਾਜ ਕਰਾ ਲੈਣਾ ਜ਼ਰੂਰੀ ਹੈ ।ਫਿਰ ਉਹ ਧੀਰਜ ਅਵਸਥਾ ਵਿੱਚ ਰਹਿ ਕੇ ਹੀ ਦੇਸ਼ ਬਾਰੇ ਕੁਝ ਸੋਚ ਸਕਦਾ ਹੈ । ਭਾਵੇਂ ਸਾਡੇ ਕੋਲ ਲੱਖ ਦੌਲਤ ਹੋਵੇ ਪਰ ਸਬਰ ਤੇ ਸੰਤੋਖ ਖ਼ਰੀਦਿਆ ਨਹੀਂ ਜਾ ਸਕਦਾ ।ਇਹ ਤਾਂ ਰੱਬ ਵੱਲੋਂ ਮਿਲੀ ਉਹ ਦਾਤ ਹੈ । ਜੋ ਕਿਸੇ ਚੰਗੇ ਨਸੀਬਾਂ ਵਾਲੇ ਮਨੁੱਖ ਨੂੰ ਹੀ ਮਿਲਦੀ ਹੈ। ਉਸ ਨੂੰ ਦੌਲਤ ਨਾਲ ਨਹੀਂ ਖਰੀਦਿਆ ਜਾ ਸਕਦਾ | ਇਹ ਤਾਂ ਸਾਨੂੰ ਖ਼ੁਦ ਹੀ ਆਪਣੀ ਸੋਚ ਨੂੰ ਬਦਲਣਾ ਪੈਣਾ ਹੈ। ਜੇ ਸਾਨੂੰ ਸਬਰ ਤੇ ਸੰਤੋਖ ਦੀ ਦਾਤ ਮਿਲ ਜਾਵੇ ਤਾਂ ਕੋਈ ਵੀ ਬਿਮਾਰੀ ਸਰੀਰ ਨੂੰ ਨਹੀਂ ਲੱਗ ਸਕਦੀ ।ਇਹ ਆਪਣੇ ਤੇ ਅਜ਼ਮਾ ਕੇ ਦੇਖਿਓ| ਮਨ ਦੀ ਭਟਕਣਾ ਖ਼ਤਮ ਹੋ ਸਕਦੀ ਹੈ | ਖਾਣਾ -ਪੀਣਾ, ਰਹਿਣ ਸਹਿਣ ਸਾਰਾ ਕੁਝ ਬਦਲ ਕੇ ਰੱਖ ਦਿੰਦਾ ਹੈ। ਅਸੀਂ ਦਿਸ਼ਾਹੀਣ ਦੌੜ ਵਿੱਚ ਭੱਜੇ ਫਿਰਦੇ ਹਾਂ|
ਜੇ ਸਾਡੇ ਕੋਲ ਪੱਕੇ ਇਰਾਦੇ ਹੋਣ ਅਸੀਂ ਰੀਸਾਂ ਵੀ ਉਨ੍ਹਾਂ ਲੋਕਾਂ ਦੀਆਂ ਕਰਦੇ ਹਨ ਜੋ ਦਿਸ਼ਾਹੀਣ ਪਹਿਲਾਂ ਹੀ ਹਨ। ਜ਼ਿੰਦਗੀ ਵਿਚ ਅਸੀਂ ਕਦੇ ਵੀ ਸੂਝਵਾਨ ਵਿਅਕਤੀਆਂ ਵਾਂਗ ਬਣਨ ਬਾਰੇ ਸੋਚਿਆ ਹੀ ਨਹੀਂ ।ਸਾਡਾ ਮਨ ਕਦੇ ਵੀ ਚੰਗੇ ਕੰਮਾਂ ਵੱਲ ਨੂੰ ਨਹੀਂ ਜਾਂਦਾ ।ਅਜੋਕੀ ਨੌਜਵਾਨ ਪੀੜ੍ਹੀ ਨੇ ਵੀ ਉਨ੍ਹਾਂ ਲੋਕਾਂ ਦੀਆਂ ਹੀ ਨਕਲਾਂ ਕਰਨੀਆਂ ਹਨ । ਜੋ ਸਮਾਜ ਵਿੱਚ ਰਹਿੰਦੇ ਹੋਏ ਘਟੀਆ ਹਰਕਤਾਂ ਕਰਦੇ ਹਨ ।ਅਸੀਂ ਨਿੱਤ ਦੇਖਦੇ ਹਾਂ।ਜੋ ਅਰਧ ਨੰਗੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਔਰਤਾਂ ਪਾਉਂਦੀਆਂ ਹਨ ਇਹੋ ਜਿਹੇ ਘਟੀਆ ਲੋਕਾਂ ਨੂੰ ਲੱਖਾਂ ਹੀ ਲੋਕ ਲਾਈਕ ਕਰ ਜਾਂਦੇ ਹਨ । ਇੱਥੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਸੋਚ ਵੀ ਇੱਥੇ ਤਕ ਹੀ ਸੀਮਤ ਹੈ। ਉਹ ਸਮਾਜ ਵਿੱਚ ਗੰਧ ਨੂੰ ਫੈਲਾਉਣ ਦੇ ਵਿੱਚ ਚੰਗਾ ਸਮਝਦੇ ਹਨ ।ਪਰ ਜੇ ਤੁਸੀਂ ਇਕ ਪੜ੍ਹੇ ਲਿਖੇ ਸੂਝਵਾਨ ਨਾਗਰਿਕ ਹੋ ਤਾਂ ਤੁਹਾਡਾ ਵੀ ਫ਼ਰਜ਼ ਬਣਦਾ ਹੈ। ਇਸ ਸਮਾਜ ਵਿੱਚੋਂ ਗੰਦ ਨੂੰ ਸਾਫ਼ ਕਰਨ ਵਿੱਚ ਆਪਣਾ ਯੋਗਦਾਨ ਪਾਓ |
ਮਨੁੱਖੀ ਮਨ ਦੀ ਅਸਥਿਰਤਾ
Total Views: 93 ,
Real Estate