ਟੋਰਾਂਟੋ ( ਬਲਜਿੰਦਰ ਸੇਖਾ)- ਕੈਨੇਡਾ ਦੇ ਟੋਰਾਂਟੋ ਇਲਾਕੇ ਦੇ ਨਾਮਵਰ ਸ਼ਖਸੀਅਤ ਜੱਸ ਬਰਾੜ ਬਾਰੇ ਇਹ ਦੁੱਖ ਭਰੀ ਖ਼ਬਰ ਸਾਂਝੀ ਕਰਦਿਆਂ ਹੋਇਆਂ ਯਕੀਨ ਨਹੀਂ ਹੋ ਰਿਹਾ ਕਿ
ਟੋਰਾਂਟੋ ਦੇ ਭਾਈਚਾਰੇ ਦੀ ਮੀਡੀਆ ਵਿੱਚ ਜਾਣੇ ਪਹਿਚਾਣੇ, ਦੇਸੀ ਟਰੱਕਰ ਰੇਡੀਓ ਸ਼ੋਅ ਦੇ ਸੰਚਾਲਕ ਅਤੇ ਉੱਘੇ ਰਿਅਲਟਰ, ਜੱਸ ਬਰਾੜ, ਅੱਜ 15 ਅਪ੍ਰੈਲ 2025 ਨੂੰ ਅਕਾਲ ਚਲਾਣਾ ਕਰ ਗਏ ਹਨ। ਉਹ ਪਿੱਛਲੇ ਕੁੱਝ ਦਿਨਾਂ ਤੋਂ ਕਾਰੋਬਾਰ ਦੇ ਸਿਲਸਲੇ ਵਿੱਚ ਕੈਲਗਰੀ ਗਏ ਹੋਏ ਸਨ ਜਿੱਥੇ ਅੱਜ ਅਚਾਨਕ ਅਟੈਕ ਹੋਣ ਕਰਨ ਅਲਵਿਦਾ ਕਹਿ ਗਏ। ਉਹਨਾਂ ਦਾ ਪਿੰਡ ਮੋਗੇ ਨੇੜੇ ਬਾਘਾਪੁਰਾਣਾ ਸ਼ਹਿਰ ਦੇ ਨਾਲ ਲੰਗੇਆਣਾ ਸੀ
ਇਸ ਦੁੱਖ ਦੀ ਘੜੀ ਵਿੱਚ ਸਮੂਹ ਬਰਾੜ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਹਾਂ। ਪਰਮਾਤਮਾ ਵਿਛੜੀ ਰੂਹ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
Total Views: 6 ,
Real Estate