SYL ਦੇ ਟੱਕ ਨੇ ਅੱਗ ਲਾਈ ਅਤੇ ਇਸ ਗੋਲੀ ਕਾਂਡ ਨੇ ਬਲਦੀ ‘ਤੇ ਤੇਲ ਪਾਇਆ

Zora Singh Nathana
Zora Singh Nathana

ਗੁਰਦਰਸ਼ਨ ਲੁੱਧੜ
ਸੰਨ 1983 ਦੇ ਚਾਰ ਅਪ੍ਰੈਲ ਵਾਲੇ ਦਿਨ । ਭੁੱਚੋ ਕੈਂਚੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਰਸਤਾ ਰੋਕੂ ਪ੍ਰੋਗਰਾਮ ਵਿੱਚ ਸ਼ਾਮਿਲ ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਤੇ ਆਦਮੀਆਂ ਦਾ ਇਕੱਠ । ਬਾਅਦ ਦੁਪਹਿਰ ਢਾਈ ਵਜੇ ਦਾ ਸਮਾਂ । ਪਿਛਲੇ ਪਹਿਰ ਦਾ ਲੰਗਰ ਛੱਕ ਕੇ ਸੰਗਤਾਂ ਵੱਲੋਂ ਧਰਨਾ ਚੁੱਕਣ ਦੀ ਤਿਆਰੀ ਚ। ਚਸ਼ਮਦੀਦ ਗਵਾਹ ਹਰਬੰਸ ਸਿੰਘ ਨਥਾਣਾ ਦੇ ਮੁਤਾਬਕ ਰਾਮਪੁਰਾ – ਫੂਲ ਦਿਸ਼ਾ ਤੋਂ ਭਾਰੀ ਗਿਣਤੀ ਵਿੱਚ ਆ ਰਹੀ ਪੁਲਿਸ ਤੇ ਸੀਆਰਪੀ ਨੇ ਅੱਥਰੂ ਗੈਸ ਦੇ ਗੋਲੇ ਸੁੱਟ ਕੇ ਸੰਗਤਾਂ ਨੂੰ ਪਿੱਛੇ ਧੱਕਣਾ ਸ਼ੁਰੂ ਕੀਤਾ ਅੱਥਰੂ ਗੈਸ ਦੇ ਨਾਲ ਨਾਲ ਸੰਗਤਾਂ ਨੂੰ ਲਾਠੀਚਾਰਜ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਕਰਕੇ ਸੰਗਤਾਂ ਸੜਕ ਤੋਂ ਪਿੱਛੇ ਹਟਦੀਆਂ – ਹਟਦੀਆਂ ਕੱਸੀ ਦੇ ਪੁੱਲ ਅਤੇ ਡੇਰਾ ਰੂੰਮੀ ਵਾਲਾ ਦੇ ਗੇਟ ਤੋਂ ਜਿਉਂ ਜਿਉਂ ਪਿੱਛੇ ਹੋ ਰਹੀਆਂ ਸਨ ਪੁਲਿਸ ਦਾ ਲਾਠੀ ਚਾਰਜ ਅਤੇ ਅੱਥਰੂ ਗੈਸ ਕਾਰਵਾਈ ਤੇਜ਼ ਹੋ ਰਹੀ ਸੀ। ਸੜਕ ਤੇ ਸਥਿਤ ਭੁੱਚੋ ਕਲਾਂ ਦੀ ਇੱਕ ਦਲਿਤ  ਲੜਕੀ ਜਿਸਦਾ ਨਾਂ ਰਾਜਪਾਲ ਕੌਰ ਸੀ , ਉਹ ਭਗਦੜ ਦੇਖਣ ਦੇ ਵਾਸਤੇ ਜਿਉਂ ਹੀ ਆਪਣੇ ਘਰ ਤੋਂ ਬਾਹਰ ਸੜਕ ਤੇ ਆਈ ਤਾਂ ਪੁਲਿਸ ਦੀ ਫਾਇਰਿੰਗ ਨੇ ਉਸ ਲੜਕੀ ਨੂੰ ਥਾਂ ਤੇ ਢੇਰੀ ਕਰ ਦਿੱਤਾ ਇਸ ਦੇ ਨਾਲ ਸ਼ਾਂਤਮਈ ਧਰਨਾਕਾਰੀਆਂ ਦਾ ਰੋਹ ਵੀ ਜਾਗਿਆ । ਇਸ ਉਪਰੰਤ ਇੱਕ ਹੋਰ ਗੋਲੀ ਇਸ ਜਬਰ ਵਿਰੁੱਧ ਲੜਨ ਵਾਲਿਆਂ ਵਿੱਚ ਸ਼ਾਮਿਲ ਜੋਰਾ ਸਿੰਘ ਨਥਾਣਾ ਦੇ ਲੱਗੀ , ਜਿਸ ਨੂੰ ਟਰੱਕ ਰਾਹੀਂ ਤੁਰੰਤ ਨਥਾਣਾ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਪ੍ਰੰਤੂ ਉਸ ਦੇ ਸਵਾਸ ਪੂਰੇ ਹੋ ਚੁੱਕੇ ਸਨ ।

ਦਿਨ ਛਿਪੇ ਇਹ ਸਾਰਾ ਇਕੱਠ ਸਰਕਾਰੀ ਹਸਪਤਾਲ ਨਥਾਣਾ ਵਿੱਚ ਪਹੁੰਚਿਆ । ਲੋਕਾਂ ਨੂੰ ਇਹ ਸ਼ੰਕਾ ਸੀ ਕਿ ਪੁਲਿਸ ਤੇ ਕੇਂਦਰੀ ਸੁਰੱਖਿਆ ਵੱਲ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਕਰ ਸਕਦੇ ਨੇ , ਜਿਸ ਕਰਕੇ ਵੱਡੇ ਇਕੱਠ ਨੇ ਸਾਰੀ ਰਾਤ ਹਸਪਤਾਲ ਵਿੱਚ ਪਹਿਰਾ ਦਿੱਤਾ ਦੂਜੇ ਪਾਸੇ ਪੁਲਿਸ ਅਤੇ ਸੀਆਰਪੀਐਫ ਨੇ ਨਥਾਣਾ ਨੂੰ ਘੇਰਾ ਪਾ ਕੇ ਛਾਉਣੀ ਵਿੱਚ ਬਦਲਿਆ ਹੋਇਆ ਸੀ। ਹਸਪਤਾਲ ਵਿੱਚ ਅਕਾਲੀ ਆਗੂਆਂ ਜਥੇਦਾਰ ਜਗੀਰ ਸਿੰਘ ਪੂਹਲਾ । ਜਥੇਦਾਰ ਮੁਖਤਿਆਰ ਸਿੰਘ ਨਥਾਣਾ , ਜਥੇਦਾਰ ਜਰਨੈਲ ਸਿੰਘ ਮਹਿਰਾਜ , ਸਰਪੰਚ ਤਾਰਾ ਸਿੰਘ ਮਾਤਾ ਬਚਨ ਕੌਰ ਤੇ ਮਾਤਾ ਬਸੰਤ ਕੌਰ ਆਦਿ ਨੇ ਸਰਕਾਰ ਦੇ ਇਸ ਜਬਰ ਅੱਗੇ ਝੁਕਣ ਦੀ ਬਜਾਏ ਜਬਰ ਵਿਰੁੱਧ ਡਟ ਕੇ ਖੜਨ ਦਾ ਸੱਦਾ ਦਿੱਤਾ ਅਗਲੇ ਦਿਨ ਜੋਰਾ ਸਿੰਘ ਦੀ ਮ੍ਰਿਤਕ ਦੇਹ ਨੂੰ ਸਰਕਾਰੀ ਹਸਪਤਾਲ ਬਠਿੰਡਾ ਪਹੁੰਚਾਇਆ ਗਿਆ ਜਿੱਥੇ ਪ੍ਰਕਾਸ਼ ਸਿੰਘ ਬਾਦਲ ਦੀ ਨਿਗਰਾਨੀ ਹੇਠ ਉਹਨਾਂ ਦਾ ਪੋਸਟਮਾਰਟਮ ਹੋਇਆ ਉਸੇ ਦਿਨ ਅਖਬਾਰ ਪੜ੍ਹ ਕੇ ਪਤਾ ਲੱਗਾ ਕਿ ਰਸਤਾ ਰੋਕੋ ਅੰਦੋਲਨ ਦੇ ਵਿੱਚ ਗੋਲੀਕਾਂਡ ਕੱਲੇ ਭੁੱਚੋ ਵਿੱਚ ਹੀ ਨਹੀਂ ਬਲਕਿ ਕੁੱਪ ਕਲਾਂ ਮਲੇਰਕੋਟਲਾ ਰਾਜਪੁਰਾ ਫਗਵਾੜਾ ਤੇ ਤੇ ਡੇਰਾਬੱਸੀ ਆ ਥਾਵਾਂ ਤੇ ਹੋਇਆ ਤੇ ਇਸ ਗੋਲੀਕਾਂਢ ਦੌਰਾਨ 26 ਦੇ ਕਰੀਬ ਵਿਅਕਤੀ ਸ਼ਹੀਦ ਹੋਏ ਪੰਜਾਬ ਦੇ ਰਾਜਸੀ ਚਿੰਤਕਾਂ ਦਾ ਮੰਨਣਾ ਕਿ 8 ਅਪ੍ਰੈਲ 1982 ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਵੱਲੋਂ ਰੱਖੇ ਐਸਵਾਈ ਐਲ ਦੇ ਨੀ ਪੱਥਰ ਨੇ ਜਿੱਥੇ ਘੁੱਗ ਵਸਦੇ ਪੰਜਾਬ ਨੂੰ ਲਾਂਬੂ ਲਾਉਣ ਦਾ ਲਾਉਣ ਦਾ ਰੋਲ ਅਦਾ ਕੀਤਾ ਉੱਥੇ ਇੱਕ ਸਾਲ ਬਾਅਦ ਚਾਰ ਅਪ੍ਰੈਲ 1983 ਦੇ ਇਸ ਗੋਲੀਕਾਂਡ ਨੇ ਪੰਜਾਬ ਦੀ ਬਲਦੀ ਅੱਗ ਤੇ ਤੇਲ ਪਾਉਣ ਦਾ ਕੰਮ ਕੀਤਾ ॥

Total Views: 9 ,
Real Estate